Posts

Showing posts from September, 2021

ਸਾਖੀ ਰਹਿਪੇ ਤੋਂ ਰੇਤ ਟਿੱਬੇ ਜਾਣ ਦੀ ਚਲੀ

Image
ਬਲੋਵਾਲ ਤੋਂ ਉੱਠ ਕੇ ਮਹਾਰਾਜ ਜੀ ਰਹਿਪੇ ਬੂਲਣਸ਼ਾਹ ਦੀ ਜਗ੍ਹਾ ਵਿਚ ਜਾ ਬੈਠੇ ।  ਰਹਿਪੇ ਦੇ ਲੋਕ ਕੁੱਝ ਨਹੀਂ ਜਾਣਦੇ ਕਿ ਇਹ ਸਾਧੂ ਛੋਟੀ ਉਮਰ ਦਾ ਕਿਸ ਦੇਸ਼ , ਕਿਸ ਪਿੰਡ ਦਾ ਹੈ । ਸਾਰਾ ਦਿਨ ਲੋਕ ਲੰਘਦੇ-ਵੜਦੇ ਦੇਖਦੇ ਰਹੇ ।  ਇਸ ਨੂੰ ਛੋਟੀ ਉਮਰੇ ਧਰੂਹ ਵਾਂਗ ਵੈਰਾਗ ਲੱਗਾ ਹੈ ।  ਸਾਰਾ ਦਿਨ ਉਹ ਸਮਾਧੀ ਲਾ ਕੇ ਬੈਠੇ ਰਹੇ । ਨਾ ਕੁੱਝ ਖਾਧਾ ਤੇ ਨਾ ਕੁੱਝ ਪੀਤਾ   ਪਿੰਡ ਵਿਚ ਗੱਲਾਂ ਹੋਣ ਲੱਗੀਆਂ ।  Gurduwara Shri Nabh Kanwal Raja Sahib Ji Rehpa ਬਾਬੇ ਬੂਲਣਸ਼ਾਹ ਦੀ ਜਗ੍ਹਾ ਵਿਚ ਇਕ ਸਾਧੂ ਬੈਠੇ ਹਨ , ਕਿਸੇ ਨੇ ਬਾਬੇ ਸਰਮੁਖ ਸਿੰਘ ਨੂੰ ਜਾ ਦੱਸਿਆ ।  ਸਰਮੁਖ ਸਿੰਘ ਪਹਿਲਾਂ ਤੋਂ ਹੀ ਸੰਤ ਸੇਵੀ ਸਨ ।  ਸਰਮੁਖ ਸਿੰਘ ਦੇ ਪਿਤਾ ਬਿਸ਼ਨ ਸਿੰਘ ਜੀ ਬਹੁਤ ਦਾਨੀ ਭਗਤ ਸਨ ।  ਆਏ ਗਏ ਸਾਧੂ ਸੰਤ ਦੀ ਸੇਵਾ ਕਰਨੀ ਛੇ ਮਹੀਨੇ ਤੋਂ ਬਾਅਦ ਜਗ ਕਰਨਾ ।  ਇਸ ਕਰਕੇ ਸਰਮੁਖ ਸਿੰਘ ਜੀ ਨੂੰ ਸਤਿਸੰਗ ਦਾ ਰੰਗ ਚੜ੍ਹਿਆ ਹੋਇਆ ਸੀ ।  ਸਰਮੁਖ ਸਿੰਘ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ , “ ਕੀ ਛਕੋਗੇ ? ? ਕਹਿੰਦੇ , “ ਸਰਮੁਖ ! ਜੋ ਕੁੱਝ ਤੇਰੀ ਮਰਜੀ ਹੋਵੇ ।  ਸਾਨੂੰ ਤੇਰੀ ਸਭ ਗੱਲ ਮੰਨਣੀ ਪਵੇਗੀ । ਸਰਮੁਖ ਸਿੰਘ ਮਹਾਰਾਜ ਨੂੰ ਆਪਣੇ ਨਾਲ ਆਪਣੇ ਬਾੜੇ ਵਿਚ ਲੈ ਗਿਆ ।  ਪ੍ਰਸ਼ਾਦਾ ਛਕਿਆ , ਰਾਤ ਸਰਮੁਖ ਸਿੰਘ ਜੀ ਦੇ ਕੋਲ ਹੀ ਰਹੇ ।  ਹਰੀ ਸਿੰਘ , ਮੀਹਾਂ ਸਿੰਘ , ਛੱਜੂ ਝੀ...

ਸਾਖੀ ਮੰਨਣਹਾਨੇ ਤੋਂ ਬੱਲੋਵਾਲ ਜਾਣ ਦੀ

Image
 ਨਾਭ ਕੰਵਲ ਰਾਜਾ ਸਾਹਿਬ ਜੀ ਦੋ ਸਾਲ ਇਸ ਇਲਾਕੇ ਵਿਚ ਰਹਿ ਕੇ ਇਕ ਦਿਨ ਪਿੰਡ ਬਲੋਵਾਲ ਨਾਨੇ ਖ਼ਜਾਨੇ ਦਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਪਿੰਡਾਂ ਪੱਛਮ ਵੱਲ ਦੇ ਪਾਸੇ ਇਕ ਪਿੱਪਲ ਦੇ ਥੜੇ ਤੇ ਆ ਬੈਠੇ ।  ਪਿੰਡ ਦੇ ਲੋਕਾਂ ਨੂੰ ਪਤਾ ਲੱਗਾ , ਬਾਬਾ ਭਗਵਾਨ ਦਾਸ , ਖ਼ਜਾਨੇ ਦਾ ਦੋਹਤਾ , ਸਾਧੂ ਰੂਪ ਹੋ ਕੇ ਆਇਆ ਹੈ ।  ਚੌਦਾਂ ਸਾਲ ਦਾ ਸਾਧੂ , ਇਨਾ ਸੱਜਦਾ ਜਾਣੇ ਰੂਪ ਦਾ ਹੀ ਚੰਦ ਚੜ੍ਹਿਆ ਹੋਇਆ ਹੈ ।  ਮੁੱਖੜੇ ਦੀ ਜੋਤ ਚਾਨਣੀ ਵਾਂਗ ਚਮਕ ਮਾਰਦੀ ਸੀ ।  Gurduwara Shri Nabh Kanwal Raja Sahib Balowal ਚੰਦ ਦਾ ਭੀ ਚੰਦ ਓਹ ਸਚ ਕਾ ਅਨੰਦ ਹੈ , ਪਸੰਦ ਦਿਲਬੰਦ ਜੁ ਬੁਲੰਦ ਅਸੀਂ ਜਾਣਿਆਂ  ਪਿੰਡ ਵਿਚ ਖੁਸ਼ੀ ਦਾ ਛਣਕਾਟਾ ਛਾ ਗਿਆ , ਜਿਵੇਂ ਮਥਰਾ ਵਿਚ  ਕ੍ਰਿਸ਼ਨ ਭਗਵਾਨ ਜੀ ਦੇ ਜਾਣ ਤੋਂ ਹੋਇਆ ਸੀ ।  ਗੋਬਿੰਦ ਰਾਏ ਦੇ ਪਟਨੇ ਵਿਚ ਪ੍ਰਗਟ ਹੋਣ ਤੋਂ ਖੁਸ਼ੀ ਹੋਈ ਸੀ ।  ਛਿਪ ਦੀ ਤਰਾਂ ਮਾਈ , ਭਾਈ , ਬਾਲ , ਬੁੱਢੇ ਸੋਹਣੇ ਪ੍ਰੀਤਮ ਜੀ ਵੱਲ ਭੱਜੇ ਆਉਣ ਜਿਵੇਂ ਕਾਨੂ ਦੀ ਬੰਸਰੀ ਧੁਨ ।  ਸੁਣ ਕੇ ਗੋਕਲ ਦੇ ਨਰ ਨਾਰੀ ਵਣ ਵੱਲ ਭੱਜ ਪੈਂਦੇ । ਭੋਰੇ ਫੁੱਲਾਂ ਦੀ ਬੇੜੀ । ਤੋਂ ਲਿਪਟ ਜਾਂਦੇ ਹਨ ।  ਚਕੋਰ ਚੰਦ ਦੀਆਂ ਰਿਸ਼ਮਾਂ ਤੇ ਖਿਚਿਆ ਜਾਂਦਾ ਹੈ , ਇਸੇ ਤਰ੍ਹਾਂ ਬਾਬਾ ਜੀ ਦੀ ਸੁਨਹਿਰੀ ਬਾਵਰੀਆਂ ਦੇ ਕ੍ਰਿਸ਼ਮੇ ਪ੍ਰੇਮੀਆਂ ਨੂੰ ਖਿੱਚ ਰਹੇ ਸਨ ।  ਮਾਮੇ ਮਾਮੀਆਂ ਖੁਸ਼ੀ ਵਿਚ ਨੱਚਦੀਆਂ...

ਸਾਖੀ ਮੰਨਣਹਾਨੇ ਦੇ ਲੋਕਾਂ ਨਾਲ ਹੋਈ

Image
ਸਾਖੀ ਮੰਨਣਹਾਨੇ ਦੇ ਲੋਕਾਂ ਨਾਲ ਹੋਈ   ਇਕ ਦਿਨ ਮਹਾਰਾਜ ਜੀ ਪਿੰਡ ਖੈੜ ਦੇ ਪੂਰਬ ਵੱਲ ਦੇ ਪਾਸੇ ਇਕ ਛੱਪੜ ਦੇ ਕੰਢੇ ਤੇ ਕਈ ਦਿਨ ਨਿਰੰਕਾਰ ਨਾਲ ਬਿਰਤੀ ਜੋੜੀ ਸਮਾਧੀ ਲਾ ਕੇ ਬੈਠੇ ਰਹੇ ।  ਉਸ ਵੇਲੇ ਆਪ ਜੀ ਦੇ ਮੁੱਖ ’ ਤੇ ਬਹੁਤ ਜਲਾਲ ਸੀ , ਰੂਹਾਨੀ ਨੂਰ ਡਲ੍ਹਕਾਂ ਮਾਰਦਾ ਸੂਰਜ ਨੂੰ ਮਾਤ ਪਾ ਰਿਹਾ ਸੀ । ਪਿੰਡ ਮੰਨਣਹਾਨੇ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪ ਜੀ ਦੇ ਕੋਲ ਆਏ , ਬੇਨਤੀ ਕੀਤੀ , ਭੋਲਾ ਜੀ ਸੁਰਗਵਾਸ ਹੋ ਗਏ ਹਨ , ਆਪ ਚਲ ਕੇ ਹੱਥੀਂ ਸਸਕਾਰ ਕਰੋ ।  ਮੰਗਲ ਦਾਸ ਜੀ ਤਾਂ ਸਾਧੂ ਰੂਪ ਵਿਚ ਰਹਿੰਦੇ ਹਨ , ਤੁਸੀਂ ਨੰਬਰਦਾਰੀ ਸੰਭਾਲੋ । ”  ਬਹੁਤ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਕੋਈ ਉੱਤਰ ਨਾ ਦਿੱਤਾ ।  ਇਕ ਬਜ਼ੁਰਗ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ।  ਉਸ ਦੇ ਕਹਿਣ ਤੇ ਆਪ ਜੀ ਬੋਲੇ , “ ਬਾਬਾ ਜੀ ।  ਬਾਬੇ ਭੋਲੇ ਦਾ ਸਸਕਾਰ ਕਰੋ , ਅਸੀਂ ਕੀ ਕਰਨੀਆਂ ਹਨ ਨੰਬਰਦਾਰੀਆਂ ? ਸਾਡਾ ਰਿਸ਼ਤਾ ਕਰਤਾਰ ਨਾਲ ਹੈ ।  ਸੰਸਾਰ ਦੇ ਸਾਰੇ ਰਿਸ਼ਤੇ ਝੂਠੇ ਹਨ । ਯਾਦਗਾਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ, ਜੱਦੀ ਪਿੰਡ ਮੰਨਣਹਾਨਾ  ਨਾਹਿ ਫਕੀਰ ਕਾ ਦੇਸ ਰਿਹਾ ਅਰੁ ਨਾਹਿ ਫਕੀਰ ਕੀ ਹੈ ਰਹੀ ਬਸਤੀ ॥ ੬੧ ॥  ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥  ਕੂੜੁ ਰਾਜਾ ਕੂੜੁ ਪਰਜਾ ਕੂੜ ਸਭ ਸੰਸਾਰ  ਬਾਬੇ ਭੋਲੇ ਦੇ ਛੋਟੇ ਭਰਾ ਸੀਬੂ ਅਤੇ ਲੋਕਾਂ ਨੂੰ ਮਹਾਰਾਜ ਜੀ ਨੇ ਇਹ ਉਪਦੇਸ...

ਸਾਖੀ ਰਸੂਲਪੁਰ ਭੂਆ ਅੱਤਰੀ ਕੋਲ ਜਾਣ ਦੀ ਚੱਲੀ. Sakhi went to Rasulpur Bhua Atri

      ਸਾਖੀ ਰਸੂਲਪੁਰ ਭੂਆ ਅੱਤਰੀ ਕੋਲ                 ਜਾਣ ਦੀ ਚੱਲੀ  ਜਦੋਂ ਮਹਾਰਾਜ ਜੀ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਇਨ੍ਹਾਂ ਦੀ ਭੂਆ ਮਾਈ ਅਤਰੀ ਪਿੰਡ ਰਸੂਲਪੁਰ ਮਹਾਰਾਜ ਜੀ ਨੂੰ ਆਪਣੇ ਕੋਲ ਲੈ ਗਈ । ਮਾਤਾ ਅਤਰੀ ਦੇ ਕੋਈ ਧੀ ਪੁੱਤਰ ਨਹੀਂ ਸੀ । ਇਸ ਕਰਕੇ ਜ਼ਿਆਦਾ ਖ਼ਿਆਲ ਕਰਦੀ ਸੀ , ਦੂਜੇ ਪਾਸੇ ਮੰਗਲ ਦਾਸ ਜੀ ਉਨ੍ਹਾਂ ਦਿਨਾਂ ਵਿਚ ਲੋਦੀਪੁਰ ਰਹਿੰਦੇ ਸਨ । ਰਸੂਲਪੁਰ ਦੇ ਨਾਲ ਹੀ ਪਿੰਡ ਮੂਸਾਪੁਰ ਪ੍ਰਾਇਮਰੀ ਸਕੂਲ ਸੀ । ਜਦੋਂ ਮਹਾਰਾਜ ਪੰਜ ਸਾਲ ਦੇ ਹੋਏ ਤਾਂ ਪੜ੍ਹਨ ਲਈ ਲਾ ਦਿੱਤੇ । ਕਰਿਆਮ ਦਾ ਮੌਲਵੀ ਮਾਸਟਰ ਸ਼ਾਹਦੀਨ ਪੜ੍ਹਾਉਂਦਾ ਸੀ । ਉਸ ਅੱਗੇ ਪੜ੍ਹਨ ਲਾ ਦਿੱਤਾ । ਬੁੱਧੀ .. ਬੜੀ ਤੀਖ਼ਣ ਸੀ । ਮੌਲਵੀ ਸ਼ਾਹਦੀਨ ਹੈਰਾਨ ਸੀ । ਇਸ ਤਰਾਂ ਦਾ ਬਾਲਕ ਅੱਗੇ ਕਦੀ ਨਹੀਂ ਸੀ ਵੇਖਿਆ । ਇਕ ਵਾਰ ਹੀ ਸਬਕ ਦਸਣ ਨਾਲ ਯਾਦ ਕਰ ਲੈਂਦਾ ਜਿਵੇਂ ਪਹਿਲਾਂ ਹੀ ਚੌਦਾਂ ਵਿਦਿਆ ਪੜ੍ਹ ਕੇ ਆਇਆ ਹੋਵੇ । ਥੋੜ੍ਹੇ ਹੀ ਸਮੇਂ ਵਿਚ ਸਾਰੇ ਇਲਮ ਪੜ੍ਹ ਲਏ- ਫ਼ਾਰਸੀ , ਇੰਗਲਿਸ਼ , ਉਰਦੂ , ਪੰਜਾਬੀ , ਹਿੰਦੀ , ਨਾਗਰੀ , ਅਰਬੀ । ਆਪਣੇ ਰਚੇ ਗ੍ਰੰਥ ਭਗਵਾਨ ਬਲਾਸ ਦੀ ਰਚਨਾ ਤਾਂ ਪੰਜਾਬੀ ਵਿਚ ਕੀਤੀ ਹੈ , ਬੋਲਦੇ ਸਾਰੀਆਂ ਜ਼ੁਬਾਨਾਂ ਸਨ । ਉਰਦੂ ਬਹੁਤ ਬੋਲਦੇ ਸਨ । ਤੇਰਾਂ ਸਾਲ ਦੀ ਉਮਰ ਤਕ ਆਪ ਜੀ ਨੇ ਪੜ੍ਹਾਈ ਸੰਪੂਰਨ ਕੀਤੀ । ਆਪ ਜੀ ਦੇ ਜਮਾਤੀ ਰਸੂਲਪੁਰ ਦੇ ਨੰਬਰਦਾਰ ਕਿਸ਼ਨ ਚੰਦ ਜੀ...

ਸਾਖੀ ਮਹਾਰਾਜ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦੀ ਚੱਲੀ

Image
     ਸਾਖੀ ਮਹਾਰਾਜ ਨਾਭ ਕੰਵਲ ਰਾਜਾ।            ਸਾਹਿਬ ਦੇ ਜਨਮ ਦੀ ਚੱਲੀ ਪਿੰਡ ਮੰਨਣਹਾਨਾਂ ਤਹਿਸੀਲ ਗੜ੍ਹਸ਼ੰਕਰ , ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਿਤਾ ਮੰਗਲ ਦਾਸ , ਮਾਤਾ ਸਾਹਿਬ ਦੇਵੀ ਜੀ ਦੀ ਪਵਿੱਤਰ ਕੁੱਖ ਤੋਂ ਸੰ : ਈਸਵੀ ਅਠਾਰਾਂ ਸੌ ਬਾਠ ( ੧੮੬੨ ) ਸੱਤ ਫੱਗਣ ਦਿਨ ਐਤਵਾਰ ਰੋਹਣੀ ਨਛੱਤਰ , ਸਿੰਘ ਰਾਸ਼ੀ , ਸ਼ਿਵ ਜੋਗ ਫੱਗਣ ਸੁਦੀ ( ੧੧ ) ਗਿਆਰਾਂ ਢਲੀ ਰਾਤ , ਤਿੰਨ ਵੱਜ ਕੇ ਪੱਚੀ ਮਿੰਟ , ਸਤਾਰਾਂ ਸਕਿੰਟ ਤੇ ਜਨਮ ਬਲੌਆਲ ਨਾਨਕੇ ਪਿੰਡ ਵਿਚ ਹੋਇਆ ।  Balowal Gurduwara Sahib ਆਪਿ ਨਰਾਇਣ ਕਲਾ ਧਾਰਿ ਜਗ ਮਹਿ ਪਰਵਰਿਉ ।  ਜਨਮ ਸਮੇਂ ਦੇਵ ਲੋਕ ਵਿਚੋਂ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਮਾਤ ਲੋਕ ਵੱਲ੍ਹ ਲੱਖ - ਲੱਖ ਸਿਜਦੇ ਕੀਤੇ , ਮੰਗਲਾਚਾਰ ਕੀਤਾ । ਗੰਧਰਵਾਂ ਨੇ ਰਾਸ ਮੰਡਲਾ ਕੀਤਾ । ਖੁਸ਼ੀਆਂ ਦੇ ਗੀਤ ਗਾਏ । ਨੀਲੇ - ਨੀਲੇ ਆਕਾਸ਼ ਵਲੋਂ ਸਿਤਾਰਿਆਂ ਨੇ ਡਕਾਂ ਮਾਰੀਆਂ , ਲੱਖ - ਲੱਖ ਵਾਰ ਸਲਾਮਾਂ ਕੀਤੀਆਂ । ਸੁੱਕੇ ਬਾਗਾਂ ਨੇ ਲਾਗਰਾਂ ਛੱਡੀਆਂ , ਸੁੱਕੇ ਦਰਿਆਵਾਂ ਦੇ ਵਹਿਣ ਵਹਿ ਤੁਰੇ । ਪੌਣ ਪਾਣੀ ਬਾਗਾਂ ਵਿਚੋਂ ਫੁੱਲਾਂ ਦੇ ਸਿਹਰੇ ਗੂੰਦ ਕੇ ਸੋਹਣੇ ਪ੍ਰੀਤਮ ਜੀ ਦੇ ਭੇਟ ਕੀਤੇ । ਸੱਚੇ ਪ੍ਰੀਤਮ ਜੀ ਤੋਂ ਖੁਸ਼ੀਆਂ ਹਾਸਿਲ ਕੀਤੀਆਂ । ਛੇਆਂ ਰੁੱਤਾਂ ਦੀ ਸਭ ਤੋਂ ਵੱਡੀ ਰੁੱਤ ਬਸੰਤ ਰੁੱਤ ਕੇਸਰੀ ਬਸੰਤੀ ਸੂਟ ਪਾ ਕੇ ਹਾਰ ਸ਼ਿੰਗਾਰ ਲਾਈ , ਜੀਵਨ ਵਿਚ ਮਸਤ ...

ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ। Jivan Leela Shri Nabh Kanwal Raja Sahib Ji

Image
    ਰਾਜਾ ਜੀ ਬਲੀ ਕਰੋ ਜੀ ਭਲੀ      ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ         ਸਾਹਿਬ ਜੀ  ਮਹਾਰਾਜ ਰਾਜਾ ਸਾਹਿਬ ਜੀ ਦੇ ਪੜਦਾਦਾ ਜੀ ਬਾਬਾ ਨੌਧਾ ਜੀ ਸਨ । ਨੌਧੇ ਦੇ ਦੋ ਪੁੱਤਰ ਸਨ । ਵੱਡੇ ਦਾ ਨਾਂ ਬਾਬਾ ਭੋਲਾ ਅਤੇ ਛੋਟੇ ਦਾ ਨਾਮ ਸਿਬੋ ਸੀ । ਭੋਲੇ ਦਾ ਪੁੱਤਰ ਬਾਬਾ ਮੰਗਲ ਦਾਸ ਜੀ ਅਤੇ ਸਿਬੋ ਦਾ ਪੁੱਤਰ ਰਲਾ ਸੀ । ਰਲੇ ਦਾ ਪੁੱਤਰ ਉਮਰ ਚੰਦ ਅਤੇ ਮੰਗਲ ਦਾਸ ਦੇ ਘਰ ਕੰਵਲ ਦਾ ਰੂਪ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਨਮ ਹੋਇਆ । Rasokhana Mazara Nau Abaad  ਬਾਬਾ ਨੋਧਾ , ਪਿੰਡ ਮੰਨਣਹਾਨੇ ਵਿਚ ਨੰਬਰਦਾਰ ਸੀ । ਇਕ ਸੋ ਪੰਚੀ ਘੁਮਾਂ ਜ਼ਮੀਨ ਦਾ ਮਾਲਿਕ ਸੀ । ਕਾਫ਼ੀ ਪਿੰਡਾਂ ਵਿਚ ਨੌਧੇ ਦੀ ਚੌਧਰ ਦਾ ਸਿੱਕਾ ਚੱਲਦਾ ਸੀ । ਮੰਗਲ ਦਾਸ ਪਿੰਡ ਬੱਲੋਆਲ , ਤਹਿਸੀਲ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਵਿਚ ਨੰਬਰਦਾਰ ਖ਼ਜਾਨੇ ਦੀ ਪੁੱਤਰੀ ਮਾਤਾ ਸਾਹਿਬ ਦੇਈ ਨਾਲ ਵਿਆਹੇ ਗਏ । ਵਿਆਹ ਤੋਂ ਪਿੱਛੋਂ ਕਈ ਸਾਲ ਤੱਕ ਮਾਤਾ ਗੰਗਾ ਜੀ ਦੀ ਤਰਾਂ ਘਰ ਪੁੱਤ ਨਾ ਹੋਇਆ । ਪੁੱਤਰਾਂ ਬਿਨਾਂ ਘਰਾਂ ਦੇ ਭਾਗ ਅਧੂਰੇ ਹੀ ਰਹਿੰਦੇ ਹਨ , ਜਿਵੇਂ ਖੂਹ ਬਿਨਾਂ ਜੂਹ ਬਰਾਨੀ , ਚੰਦ ਬਿਨਾਂ ਰੈਣ ਸੁੰਨੀ , ਫੁਲ ਬਿਨਾਂ ਤਰਵਰ ਸੁੰਨਾ , ਨੀਰ ਬਿਨਾਂ ਸਰੋਵਰ ਸੁੰਨਾ , ਖੁਸ਼ਬੋ ਬਿਨਾਂ ਫੁੱਲ ਸੁੰਨਾ , ਐਸੇ ਹੀ ਪੁੱਤਰ ਬਿਨਾਂ ਘਰ , ਮੰਦਰ , ਦੌਲਤਾਂ , ਹਵੇਲੀਆਂ ਸੁੰਨੀਆਂ ਹੁੰਦੀਆਂ ਹਨ । ਜਿਵੇਂ ਰਾਜਾ ਦਸ਼ਰਧ ...