ਸਾਖੀ ਰਹਿਪੇ ਤੋਂ ਰੇਤ ਟਿੱਬੇ ਜਾਣ ਦੀ ਚਲੀ
ਬਲੋਵਾਲ ਤੋਂ ਉੱਠ ਕੇ ਮਹਾਰਾਜ ਜੀ ਰਹਿਪੇ ਬੂਲਣਸ਼ਾਹ ਦੀ ਜਗ੍ਹਾ ਵਿਚ ਜਾ ਬੈਠੇ ।
ਰਹਿਪੇ ਦੇ ਲੋਕ ਕੁੱਝ ਨਹੀਂ ਜਾਣਦੇ ਕਿ ਇਹ ਸਾਧੂ ਛੋਟੀ ਉਮਰ ਦਾ ਕਿਸ ਦੇਸ਼ , ਕਿਸ ਪਿੰਡ ਦਾ ਹੈ ।
ਸਾਰਾ ਦਿਨ ਲੋਕ ਲੰਘਦੇ-ਵੜਦੇ ਦੇਖਦੇ ਰਹੇ ।
ਇਸ ਨੂੰ ਛੋਟੀ ਉਮਰੇ ਧਰੂਹ ਵਾਂਗ ਵੈਰਾਗ ਲੱਗਾ ਹੈ ।
ਸਾਰਾ ਦਿਨ ਉਹ ਸਮਾਧੀ ਲਾ ਕੇ ਬੈਠੇ ਰਹੇ ।
ਨਾ ਕੁੱਝ ਖਾਧਾ ਤੇ ਨਾ ਕੁੱਝ ਪੀਤਾ
ਪਿੰਡ ਵਿਚ ਗੱਲਾਂ ਹੋਣ ਲੱਗੀਆਂ ।
Gurduwara Shri Nabh Kanwal Raja Sahib Ji Rehpa |
ਬਾਬੇ ਬੂਲਣਸ਼ਾਹ ਦੀ ਜਗ੍ਹਾ ਵਿਚ ਇਕ ਸਾਧੂ ਬੈਠੇ ਹਨ , ਕਿਸੇ ਨੇ ਬਾਬੇ ਸਰਮੁਖ ਸਿੰਘ ਨੂੰ ਜਾ ਦੱਸਿਆ ।
ਸਰਮੁਖ ਸਿੰਘ ਪਹਿਲਾਂ ਤੋਂ ਹੀ ਸੰਤ ਸੇਵੀ ਸਨ ।
ਸਰਮੁਖ ਸਿੰਘ ਦੇ ਪਿਤਾ ਬਿਸ਼ਨ ਸਿੰਘ ਜੀ ਬਹੁਤ ਦਾਨੀ ਭਗਤ ਸਨ ।
ਆਏ ਗਏ ਸਾਧੂ ਸੰਤ ਦੀ ਸੇਵਾ ਕਰਨੀ ਛੇ ਮਹੀਨੇ ਤੋਂ ਬਾਅਦ ਜਗ ਕਰਨਾ ।
ਇਸ ਕਰਕੇ ਸਰਮੁਖ ਸਿੰਘ ਜੀ ਨੂੰ ਸਤਿਸੰਗ ਦਾ ਰੰਗ ਚੜ੍ਹਿਆ ਹੋਇਆ ਸੀ ।
ਸਰਮੁਖ ਸਿੰਘ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ , “ ਕੀ ਛਕੋਗੇ ? ? ਕਹਿੰਦੇ , “ ਸਰਮੁਖ ! ਜੋ ਕੁੱਝ ਤੇਰੀ ਮਰਜੀ ਹੋਵੇ ।
ਸਾਨੂੰ ਤੇਰੀ ਸਭ ਗੱਲ ਮੰਨਣੀ ਪਵੇਗੀ ।
ਸਰਮੁਖ ਸਿੰਘ ਮਹਾਰਾਜ ਨੂੰ ਆਪਣੇ ਨਾਲ ਆਪਣੇ ਬਾੜੇ ਵਿਚ ਲੈ ਗਿਆ ।
ਪ੍ਰਸ਼ਾਦਾ ਛਕਿਆ , ਰਾਤ ਸਰਮੁਖ ਸਿੰਘ ਜੀ ਦੇ ਕੋਲ ਹੀ ਰਹੇ ।
ਹਰੀ ਸਿੰਘ , ਮੀਹਾਂ ਸਿੰਘ , ਛੱਜੂ ਝੀਉਰ , ਬੀਰ ਸਿੰਘ ਰਾਮਦਾਸੀਆ ਸਾਰੀ ਰਾਤ ਸਫ਼ ਤੇ ਬੈਠੇ ਰਹੇ ।
ਸਵੇਰੇ ਉੱਠ ਕੇ ਇਸ਼ਨਾਨ ਕੀਤਾ ।
ਅੱਗੋਂ ਪਿੰਡ ਮੋਰੋਮਜਾਰੇ ਚਲੇ ਗਏ । ਉਨ੍ਹਾਂ ਦਿਨਾਂ ਵਿਚ ਮੰਗਲ ਦਾਸ ਜੀ ਮਜਾਰੇ ਧਰਮਸ਼ਾਲਾ ਵਿਚ ਰਹਿੰਦੇ ਸਨ
ਦੋ ਮਹੀਨੇ ਆਪ ਜੀ ਇਸੇ ਪਿੰਡ ਹੀ ਰਹੇ ।
ਕਦੀ ਕਦੀ ਦਰਿਆ ਵੱਲ ਚਲੇ ਜਾਣਾ। ਇਕ ਦਿਨ ਰੱਤੇ ਟਿੱਬੇ ਚਲੇ ਗਏ ।
ਰੱਤਾ ਟਿੱਬਾ ਪਿੰਡ ਲਸਾੜੇ ਤੋਂ ਚੜਦੀ ਵੱਲ ਦੋ ਮੀਲ ਤੇ ਦਰਿਆ ਸਤਲੁਜ ਦੇ ਕੰਢੇ ' ਤੇ ਇਕ ਕੁਟੀਆ ਹੈ ਜਿਸ ਵਿਚ ਦੋ ਸਾਧੂ ਰਹਿੰਦੇ ਸਨ ।
ਇਕ ਨਰਾਇਣ ਦਾਸ ਚੰਗੀ ਪਹੁੰਚ ਵਾਲਾ ਕਰਾਮਾਤੀ ਫਕੀਰ ਰਹਿੰਦਾ ਸੀ ।
ਇਸ ਨੇ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਸ਼ਨ ਕੀਤੇ । ਸੀਨਾ ਪ੍ਰੇਮ ਦੀ ਰੰਗਣ ਵਿਚ ਰੰਗਿਆ ਗਿਆ ।
ਖੜਿਆਂ ਹੋ ਕੇ ਬੇਨਤੀ ਕੀਤੀ , “ ਹੇ ਮਹਾਂਪੁਰਸ਼ੋ । ਇਥੇ ਸਾਡੇ ਕੋਲ ਹੀ ਰਿਹਾ ਕਰੋ ।
” ਮਹਾਰਾਜ ਮੌਜ ਦਿਲ ਕਿਸੇ ਦੀ ਬੰਦਿਸ਼ ਵਿਚ ਨਾ ਰਹਿਣ ਵਾਲੇ ਮਹਾਬਲੀ ਸ਼ੇਰ ਰੂਪ ਅੱਗੇ ਨਿਕਲ ਗਏ ।
ਨਾਰਾਇਣ ਦਾਸ ਇੰਨੀ ਬਰਕਤ ਵਾਲਾ ਸੀ
ਕਹਿੰਦੇ ਸਨ ਇਕ ਦਿਨ ਦਰਿਆ ਸਤਲੁਜ ਦਾ ਪਾਣੀ ਬਹੁਤ ਚੜਿਆ ।
ਇਸ ਕੁਟੀਆ ਅੱਗੇ ਇਕ ਪਿੱਪਲ ਦਾ ਬ੍ਰਿਛ ਸੀ ਪਿੱਪਲ ਦੀਆਂ ਜੜਾਂ ਪਾਣੀ ਨੇ ਖੋਦ ਦਿੱਤੀਆਂ ।
ਪਿੱਪਲ ਇਕ ਪਾਸੇ ਨੂੰ ਡਿੱਗਣ ਲੱਗਾ ਕੁੱਝ ਮੂਧਾ ਹੋਇਆ ਹੀ ਸੀ ਨਰਾਇਣ ਦਾਸ ਨੇ ਹੱਥ ਖੜੇ ਕਰਕੇ ਮੂੰਹੋਂ ਆਖਿਆ,“ ਸਾਡੇ ਬੈਠਿਆਂ ਦੀ ਤੇ ਸ਼ਰਮ ਕਰ।
ਬਸ ਇੰਨਾ ਬਚਨ ਕਹਿਣ ਦੇ ਨਾਲ ਦਰਿਆ ਪਿਛਾਂਹ ਹਟ ਕੇ ਵਗਣ ਲੱਗਾ , ਪਿੰਪਲ ਉੱਥੇ ਹੀ ਖੜੋ ਗਿਆ । ਹਾਲੇ ਤੀਕਰ ਉਹ ਟੇਢਾ ਹੀ ਖੜੋਤਾ ਹੈ ।
ਕੁੱਝ ਦੇਰ ਇਸ ਇਲਾਕੇ ਵਿਚ ਰਹਿ ਕੇ ਮੰਗਲ ਦਾਸ ਜੀ ਰਾਜਾ ਸਾਹਿਬ ਜੀ ਨੂੰ ਨਾਲ ਲੈ ਕੇ ਪਿੰਡ ਲੋਦੀਪੁਰ ਚਲੇ ਗਏ ।
ਬੋਲੋ ਭਾਈ ਵਾਹਿਗੁਰੂ ਜੀ ।
Comments
Post a Comment