ਸਾਖੀ ਰਸੂਲਪੁਰ ਭੂਆ ਅੱਤਰੀ ਕੋਲ ਜਾਣ ਦੀ ਚੱਲੀ. Sakhi went to Rasulpur Bhua Atri
ਸਾਖੀ ਰਸੂਲਪੁਰ ਭੂਆ ਅੱਤਰੀ ਕੋਲ
ਜਾਣ ਦੀ ਚੱਲੀ
ਜਦੋਂ ਮਹਾਰਾਜ ਜੀ ਦੀ ਉਮਰ ਪੰਜ ਸਾਲ ਦੀ ਹੋਈ ਤਾਂ ਇਨ੍ਹਾਂ ਦੀ ਭੂਆ ਮਾਈ ਅਤਰੀ ਪਿੰਡ ਰਸੂਲਪੁਰ ਮਹਾਰਾਜ ਜੀ ਨੂੰ ਆਪਣੇ ਕੋਲ ਲੈ ਗਈ । ਮਾਤਾ ਅਤਰੀ ਦੇ ਕੋਈ ਧੀ ਪੁੱਤਰ ਨਹੀਂ ਸੀ । ਇਸ ਕਰਕੇ ਜ਼ਿਆਦਾ ਖ਼ਿਆਲ ਕਰਦੀ ਸੀ , ਦੂਜੇ ਪਾਸੇ ਮੰਗਲ ਦਾਸ ਜੀ ਉਨ੍ਹਾਂ ਦਿਨਾਂ ਵਿਚ ਲੋਦੀਪੁਰ ਰਹਿੰਦੇ ਸਨ । ਰਸੂਲਪੁਰ ਦੇ ਨਾਲ ਹੀ ਪਿੰਡ ਮੂਸਾਪੁਰ ਪ੍ਰਾਇਮਰੀ ਸਕੂਲ ਸੀ । ਜਦੋਂ ਮਹਾਰਾਜ ਪੰਜ ਸਾਲ ਦੇ ਹੋਏ ਤਾਂ ਪੜ੍ਹਨ ਲਈ ਲਾ ਦਿੱਤੇ । ਕਰਿਆਮ ਦਾ ਮੌਲਵੀ ਮਾਸਟਰ ਸ਼ਾਹਦੀਨ ਪੜ੍ਹਾਉਂਦਾ ਸੀ । ਉਸ ਅੱਗੇ ਪੜ੍ਹਨ ਲਾ ਦਿੱਤਾ । ਬੁੱਧੀ .. ਬੜੀ ਤੀਖ਼ਣ ਸੀ । ਮੌਲਵੀ ਸ਼ਾਹਦੀਨ ਹੈਰਾਨ ਸੀ । ਇਸ ਤਰਾਂ ਦਾ ਬਾਲਕ ਅੱਗੇ ਕਦੀ ਨਹੀਂ ਸੀ ਵੇਖਿਆ । ਇਕ ਵਾਰ ਹੀ ਸਬਕ ਦਸਣ ਨਾਲ ਯਾਦ ਕਰ ਲੈਂਦਾ ਜਿਵੇਂ ਪਹਿਲਾਂ ਹੀ ਚੌਦਾਂ ਵਿਦਿਆ ਪੜ੍ਹ ਕੇ ਆਇਆ ਹੋਵੇ । ਥੋੜ੍ਹੇ ਹੀ ਸਮੇਂ ਵਿਚ ਸਾਰੇ ਇਲਮ ਪੜ੍ਹ ਲਏ- ਫ਼ਾਰਸੀ , ਇੰਗਲਿਸ਼ , ਉਰਦੂ , ਪੰਜਾਬੀ , ਹਿੰਦੀ , ਨਾਗਰੀ , ਅਰਬੀ । ਆਪਣੇ ਰਚੇ ਗ੍ਰੰਥ ਭਗਵਾਨ ਬਲਾਸ ਦੀ ਰਚਨਾ ਤਾਂ ਪੰਜਾਬੀ ਵਿਚ ਕੀਤੀ ਹੈ , ਬੋਲਦੇ ਸਾਰੀਆਂ ਜ਼ੁਬਾਨਾਂ ਸਨ । ਉਰਦੂ ਬਹੁਤ ਬੋਲਦੇ ਸਨ । ਤੇਰਾਂ ਸਾਲ ਦੀ ਉਮਰ ਤਕ ਆਪ ਜੀ ਨੇ ਪੜ੍ਹਾਈ ਸੰਪੂਰਨ ਕੀਤੀ । ਆਪ ਜੀ ਦੇ ਜਮਾਤੀ ਰਸੂਲਪੁਰ ਦੇ ਨੰਬਰਦਾਰ ਕਿਸ਼ਨ ਚੰਦ ਜੀ ਸਨ । ਇਕ ਵਾਰ ਕਹਿੰਦੇ ਛੁੱਟੀਆਂ ਦੇ ਦਿਨ ਸਨ , ਬਰਸਾਤ ਦਾ ਮੌਸਮ ਸੀ । ਪਿੰਡ ਵਿਚ ਇਨ੍ਹਾਂ ਦਿਨਾਂ ਵਿਚ ਰਾਸਧਾਰੀਏ ਆ ਗਏ । ਮਹਾਰਾਜ ਜੀ ਨੂੰ ਨਾਲ ਲਿਜਾਣ ਲਈ ਬਹੁਤ ਆਖਣ ਲੱਗੇ ਕਿਉਂ ਕਿ ਸੁੰਦਰ ਬਹੁਤ ਸਨ ਇਸ ਕਰਕੇ ਪਿਛਾ ਨਾ ਛੱਡਣ । ਇਕ ਦਿਨ ਨਾਲ ਤੋਰ ਹੀ ਲਏ । ਨਵਾਂਸ਼ਹਿਰ ਚਲੇ ਗਏ । ਨਵਾਂਸ਼ਹਿਰ ਤੋਂ ਜਾ ਕੋ ਕਿਸ਼ਨ ਚੰਦ ਨੰਬਰਦਾਰ ਉਨ੍ਹਾਂ ਨੂੰ ਵਾਪਿਸ ਲੈ ਆਏ । ਵਾਪਿਸ ਆ ਕੇ ਰਾਜਾ ਸਾਹਿਬ ਪਿੰਡ ਖੈੜ ਹੀ ਚਲੇ ਗਏ । ਕਦੀ ਪਿੰਡ ਮੰਨਣਹਾਨੇ ਵੀ ਚਲੇ ਜਾਇਆ , ਕਰਦੇ ਸਨ । ਜ਼ਿਆਦਾ ਖੌੜ ਹੀ ਰਹਿਣ ਲੱਗੇ । ਇਕ ਸਾਲ ਕਈ ਬੱਚਿਆਂ ਨੂੰ , ਸਿਆਣੇ ਲੋਕਾਂ ਨੂੰ ਵੀ ਪੜ੍ਹਾਉਂਦੇ ਰਹੇ । ਆਪ ਪੜ੍ਹਾਉਣ ਲੱਗ ਜਾਣਾ ਕੁਰਸੀ ਲੈ ਕੇ ਇਕ ਹੱਥ ਵਿਚ ਲੰਮੀ ਸਾਰੀ ਸੋਟੀ ਲੈ ਕੇ ਬੈਠ ਜਾਣਾ । ਬਿਸ਼ਨ ਸਿੰਘ ਨੂੰ ਮਹਾਰਾਜ ਜੀ ਨੇ ਊੜਾ ਐੜਾ ਅਤੇ ਪੰਜਾਬੀ ਲਿਖਣੀ ਪੜਨੀ ਸਿਖਾਈ ਸੀ । ਬਿਸ਼ਨ ਸਿੰਘ ਦੀ ਮਾਈ ਮਹਾਰਾਜ ਨਾਲ ਬਹੁਤ ਪ੍ਰੇਮ ਕਰਦੀ ਸੀ । ਇਨ੍ਹਾਂ ਦੇ ਘਰ ਹੀ ਜ਼ਿਆਦਾ ਰਿਹਾ ਕਰਦੇ ਸਨ । ਬਿਸ਼ਨ ਸਿੰਘ ਨੇ ਹੀ ਮਹਾਰਾਜ ਜੀ ਦੇ ਜਨਮ ਦਾ ਸਮਾਂ ਪੂਰਾ ਪੂਰਾ ਦੱਸਿਆ ਸੀ । ਬਿਸ਼ਨ ਸਿੰਘ ਵੀ ਮਹਾਰਾਜ ਜੀ ਦਾ ਹਾਣੀ ਸੀ । ਬਿਸ਼ਨ ਸਿੰਘ ਦੀ ਮਾਈ ਨੇ ਸਾਰੀ ਗੱਲ ਬਿਸ਼ਨ ਸਿੰਘ ਨੂੰ ਦੱਸੀ ਸੀ । ਜਿਸ ਵੇਲੇ ਦਾਸ ਬਿਸ਼ਨ ਸਿੰਘ ਨੂੰ ਮਿਲਿਆ ਸੀ , ਉਸ ਸਮੇਂ ਬਿਸ਼ਨ ਸਿੰਘ ਦੀ ਉਮਰ ਪਚਾਸੀ ਸਾਲ ਦੀ ਸੀ । ਇਸ ਸਮੇਂ ਵੀ ਬਿਸ਼ਨ ਜਿਊਂਦਾ ਤੋਂ ਰਾਜ਼ੀ ਖੁਸ਼ੀ ਹੈ । ਮਹਾਰਾਜ ਜੀ ' ਤੇ ਬਹੁਤ ਸ਼ਰਧਾ ਰੱਖਦਾ ਹੈ । ਉਨ੍ਹਾਂ ਦਿਨਾਂ ਵਿਚ ਮਹਾਰਾਜ ਜੀ ਦੀ ਚਾਲੀ , ਫਿਰਨਾ - ਤੁਰਨਾ ਸਾਧੂਆਂ ਵਾਲਾ ਸੀ । ਲਿਬਾਸ ਕੋਈ ਪੱਕਾ ਨਹੀਂ ਸੀ ਧਾਰਨ ਕੀਤਾ । ਕੁੱਝ ਨਾਨਕ ਸ਼ਾਹੀ ਮਰ ਉਦਾਸੀ ਸੰਪਰਦਾ ਬਾਬਾ ਮੰਗਲ ਦਾਸ ਜੀ ਸੀ । ਇਸ ਕਰਕੇ ਆਪ ਵੀ ਇਸੇ ਭੇਸ ਨਾਲ ਸੰਬੰਧ ਰੱਖਦੇ ਸਨ । ਬਸਤਰ ਜੈਸਾ ਵੀ ਦਿਲ ਕਰੇ ਪਹਿਨਦੇ ਸਨ । ਲੋਕੀ ਬਾਵਾ ਭਗਵਾਨ ਜੀ ਆਖ ਕੇ ਬੁਲਾਉਂਦੇ ਸਨ , ਲਗਦੇ ਵੀ ਬਾਵਾ ਜੀ ਹੀ ਸਨ । ਰੰਗ ਗੋਰਾ , ਸੁਨਹਿਰੀ ਬਾਵਰੀਆਂ , ਚਾਲ ਉਤਾਵਲੀ , ਸਰੀਰ ਪਤਲਾ । ਆਪ ਜੀ ਦੀ ਮਿਠੀ ਬੋਲੀ ਸੰਸਾਰ ' ਤੇ ਜਾਦੂ ਦਾ ਅਸਰ ਕਰ ਰਹੀ ਸੀ । ਇਕ ਦਿਨ ਇਕ ਛੋਟੀ ਜਿਹੀ ਘੋੜੀ ਪਤਾ ਨਹੀਂ ਕਿਧਰੋਂ ਲੈ ਆਏ , ਗਲ ਵਿਚ ਲਾਲ ਮਣਕਿਆਂ ਦੀ ਮਾਲਾ ਪਾਈ ਹੋਈ , ਭਗਵੇਂ ਰੰਗ ਦਾ ਚੋਲਾ ਗਲ ਵਿਚ ਪਾਇਆ ਹੋਇਆ ਸੀ । ਬਿਸ਼ਨ ਸਿੰਘ ਦੀ ਮਾਈ ਦੇਖ ਕੇ ਆਖਣ ਲੱਗੀ , “ ਇਹ ਕੀ ਵਜਾ ਬਣਾਈ ਹੋਈ ਹੈ 7 " ਗਲ ਵਿਚੋਂ ਮਾਲਾ ਤੋੜ ਦਿੱਤੀ । ਆਪ ਜੀ ਇਕ ਸਾਲ ਇਸੇ ਹੀ ਇਲਾਕੇ ਵਿਚ ਰਹੇ । ਇਕ ਦਿਨ ਪਿੰਡ ਦਾਤੇ ਦੀ ਜੂਹ ਵਿਚ ਜਾ ਬੈਠੇ , ਚਾਰ ਦਿਨ ਰੇਤ ਦੇ ਢੇਰ ' ਤੇ ਬੈਠੇ ਰਹੇ , ਨਾ ਕੁੱਝ ਖਾਧਾ ਤੇ ਨਾ ਕੁੱਝ ਪੀਤਾ । ਚਾਰ ਦਿਨ ਬੈਠਿਆਂ ਨੂੰ ਹੋਏ , ਪਸ਼ੂ ਚਾਰਨ ਵਾਲੇ ਮੁੰਡੇ ਦੇਖਦੇ ਹਨ , ਇਸ ਸਾਧ ਨੂੰ ਪਤਾ ਨਹੀਂ ਭੁੱਖ ਹ ਲਗਦੀ ਹੀ ਨਹੀਂ ? ਧੁੱਪ ਵਿਚ ਵੀ ਟਿੱਬਿਆਂ ਵਿਚ ਬੈਠੇ ਰਹਿੰਦੇ ਹਨ । ਦਾਤੇ ਦਾ ਮੁੰਡਾ ਉਮਰ ਚੰਦ ਬਾਕੀ ਵਾਗੀਆਂ ਨੂੰ ਕਹਿਣ ਲੱਗਾ , “ ਚਲੋ ! ਅੱਜ ਰਾਜਾ ਸਾਹਿਬ ਜੀ ਕੋਲੋਂ ਪੁੱਛੀਏ ਕਿ ਤੁਸੀਂ ਕੁੱਝ ਖਾਂਦੇ ਪੀਂਦੇ ਕਿਉਂ ਨਹੀਂ ? ਨਿਰਅਹਾਰ ਈ ਬੈਠੇ ਰਹਿੰਦੇ ਹੋ । ” ਮਹਾਰਾਜ ਜੀ ਕਹਿੰਦੇ , " ਸਾਨੂੰ ਭੋਜਨ ਜਦੋਂ ਜੀਅ ਚਾਹੇ ਅਰਸ਼ਾਂ ਤੋਂ ਆ ਜਾਂਦਾ ਹੈ । ਉਮਰ ਚੰਦ ਕਹਿਣ ਲੱਗਾ , “ ਜੀ ! ਅੱਜ ਸਾਨੂੰ ਵੀ ਛਕਾਵੋ , ਸਾਡਾ ਕੜਾਹ ਛਕਣ ਨੂੰ ਦਿਲ ਕਰਦਾ ਹੈ । ਮਹਾਰਾਜ ਜੀ ਉੱਠੇ ਇਕ ਖੇਤ ਵਿਚ ਛਪੜੀ ਦੇ ਕੰਢੇ ਜਾ ਖੜੇ ਹੋਏ । ਉਹ ਛਪੜੀ ਗਾਰੇ ਨਾਲ ਭਰੀ ਹੋਈ ਸੀ , ਉਸ ਗਾਰੇ ਨਾਲ ਭਰੀ ਹੋਈ ਛਪੜੀ ਵੱਲ ਨਿਗਾਹ ਕੀਤੀ ਤਾਂ ਉਹ ਗਾਰਾ ਕੜਾਹ ਪ੍ਰਸ਼ਾਦ ਦਾ ਰੂਪ ਧਾਰਨ ਕਰ ਗਿਆ । ਸਾਰੇ ਵਾਗੀਆਂ ਨੇ ਰੱਜ ਰੱਜ ਛਕਿਆ । ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਿੰਡ ਤਲਵੰਡੀ ਬਾਲਕਾਂ ਨੂੰ ਮਿੱਟੀ ਦੇ ਲੱਡੂ ਬਣਾ ਕੇ ਛਕਾਇਆ । ਇਨ੍ਹਾਂ ਹੀ ਦਿਨਾ ਵਿਚ ਮੰਨਣਹਾਨੇ ਦੇ ਲੋਕਾਂ ਨੂੰ ਬਹੁਤ ਸਾਰੇ ਕਰਾਮਾਤੀ ਚਮਤਕਾਰ ਦਿਖਾਏ । ਇਕ ਦਿਨ ਇਕ ਬਜ਼ੁਰਗ ਪਸ਼ੂ ਚਾਰਦਾ ਖੁਸ਼ਹਾਲ ਪੂਰ , ਪੁਰਾਣੇ ਬਾਗ ਵਿਚ ਕੀ ਦੇਖਦਾ ਹੈ ਕਿ ਇਕ ਸ਼ੇਰ ਖੜ੍ਹਾ ਹੈ । ਸਿੰਘ ਨੂੰ ਦੇਖ ਕੇ ਡਰ ਗਿਆ , ਡਰ ਕੇ ਇਕ ਦਰੱਖ਼ਤ ਉੱਤੇ ਚੜ੍ਹਨ ਲੱਗਾ । ਮਹਾਰਾਜ ਜੀ ਨੇ ਅਸਲੀ ਰੂਪ ਵਿਚ ਹੋ ਕੇ ਅਵਾਜ਼ ਦਿੱਤੀ , “ ਡਰੀ ਦਾ ਨਹੀਂ । ਜਦੋਂ ਬਜ਼ੁਰਗ ਆਦਮੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਰਾਜਾ ਸਾਹਿਬ ਜੀ ਖੜੇ ਸਨ । ਬੋਲੋ ਭਾਈ ਵਾਹਿਗੁਰੂ
Translate in English
Sakhi Went To Rasoolpur Bhua Atri
When Maharaj ji was five years old, his aunt Mai Atri took him to Rasulpur village. Mata Atri had no sons or daughters. Because of this she thought more. On the other hand, Mangal Das ji lived in Lodipur in those days. Along with Rasulpur was the village of Musapur Primary School. When Maharaj was five years old, he started studying. Kariam's Maulvi Master Shahdin used to teach. He started reading further. Wisdom .. was very sharp. Maulvi Shahdin was shocked. I have never seen such a child before. By reciting the lesson only once, I would remember as if I had already studied fourteen lessons. In a short time he learned all the sciences - Persian, English, Urdu, Punjabi, Hindi, Nagari, Arabic. He composed his book Bhagwan Blas in Punjabi, all languages were spoken. Urdu was spoken a lot. By the age of thirteen, he had completed his studies. His classmate was Kishan Chand, the Nambardar of Rasulpur. Once upon a time there were holidays, it was rainy season. Rasdharis came to the village these days. They started asking Maharaj ji to take them with them as they were very beautiful so don't leave behind. With one day. Moved to Nawanshahr. Kishan Chand Nambardar from Nawanshahr brought them back. On his return, Raja Sahib left for the village of Kher. Sometimes he used to go to Mannanhana village. More and more hollows began to remain. One year he continued to teach many children and adults. Start teaching by yourself, take a chair and sit down with a long stick in one hand. Bishan Singh was taught to read and write Punjabi by Maharaj ji. Bishan Singh's mother was very much in love with Maharaj. Most of them lived in their homes. It was Bishan Singh who gave the exact time of Maharaj's birth. Bishan Singh was also a peer of Maharaj ji. Bishan Singh's mother had told him the whole story. Bishan Singh was eighty-five years old at the time he met Das Bishan Singh. Even now Bishan is happy to be alive. Has great faith in Maharaj ji. In those days, Maharaj ji's forty, wandering was like that of the saints. There was no fixed dress. Some of the Nanak Shahi Mar Udasi sect was Baba Mangal Das Ji. That is why he himself belonged to this disguise. They also wore clothes like hearts. People used to call him Bawa Bhagwan ji, even though he seemed to be Bawa ji. Color white, golden brown, quick-witted, thin body. Aap ji's sweet language was having a magical effect on the world. One day a little mare, not knowing where it came from, had a garland of red beads around her neck and a saffron robe around her neck. Seeing Bishan Singh's mother, she said, "What is the reason for this? 7" She broke the garland from her throat. He sat and did not eat or drink anything. After sitting for four days, he saw the boys grazing cattle. This sadh does not know if he is hungry at all. He stays in the hills even in the sun. He said to the rest of the Vagis, "Come on! Today let us ask Raja Sahib Ji why don't you eat and drink something? You are fasting." Maharaj Ji used to say, Omar Chand said, “Yes! Taste us today too, our karah makes the heart to taste. Maharaj got up and stood on the edge of a pond in a field. That puddle was filled with mud, looked at that puddle filled with mud then that mud took the form of Karah Prasad. All the Vagis were satiated. Just like Guru Nanak Dev Ji made clay laddu for the children of village Talwandi and tasted it. In those days he performed many miraculous signs for the people of Mannahana. One day an old man was grazing cattle in Khushhal Pur. In the old garden he saw a lion standing. Frightened to see Singh, he climbed a tree in fear. Maharaj ji became real and shouted, "Not of fear. When the old man looked back, Raja Sahib was standing. Speak, Bhai Waheguru
Comments
Post a Comment