ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ। Jivan Leela Shri Nabh Kanwal Raja Sahib Ji


    ਰਾਜਾ ਜੀ ਬਲੀ ਕਰੋ ਜੀ ਭਲੀ
 
   ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ         ਸਾਹਿਬ ਜੀ

 ਮਹਾਰਾਜ ਰਾਜਾ ਸਾਹਿਬ ਜੀ ਦੇ ਪੜਦਾਦਾ ਜੀ ਬਾਬਾ ਨੌਧਾ ਜੀ ਸਨ । ਨੌਧੇ ਦੇ ਦੋ ਪੁੱਤਰ ਸਨ । ਵੱਡੇ ਦਾ ਨਾਂ ਬਾਬਾ ਭੋਲਾ ਅਤੇ ਛੋਟੇ ਦਾ ਨਾਮ ਸਿਬੋ ਸੀ । ਭੋਲੇ ਦਾ ਪੁੱਤਰ ਬਾਬਾ ਮੰਗਲ ਦਾਸ ਜੀ ਅਤੇ ਸਿਬੋ ਦਾ ਪੁੱਤਰ ਰਲਾ ਸੀ । ਰਲੇ ਦਾ ਪੁੱਤਰ ਉਮਰ ਚੰਦ ਅਤੇ ਮੰਗਲ ਦਾਸ ਦੇ ਘਰ ਕੰਵਲ ਦਾ ਰੂਪ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਜਨਮ ਹੋਇਆ ।
ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ।
Rasokhana Mazara Nau Abaad


 ਬਾਬਾ ਨੋਧਾ , ਪਿੰਡ ਮੰਨਣਹਾਨੇ ਵਿਚ ਨੰਬਰਦਾਰ ਸੀ । ਇਕ ਸੋ ਪੰਚੀ ਘੁਮਾਂ ਜ਼ਮੀਨ ਦਾ ਮਾਲਿਕ ਸੀ । ਕਾਫ਼ੀ ਪਿੰਡਾਂ ਵਿਚ ਨੌਧੇ ਦੀ ਚੌਧਰ ਦਾ ਸਿੱਕਾ ਚੱਲਦਾ ਸੀ । ਮੰਗਲ ਦਾਸ ਪਿੰਡ ਬੱਲੋਆਲ , ਤਹਿਸੀਲ ਬੰਗਾ ਜ਼ਿਲ੍ਹਾ ਨਵਾਂਸ਼ਹਿਰ ਵਿਚ ਨੰਬਰਦਾਰ ਖ਼ਜਾਨੇ ਦੀ ਪੁੱਤਰੀ ਮਾਤਾ ਸਾਹਿਬ ਦੇਈ ਨਾਲ ਵਿਆਹੇ ਗਏ । ਵਿਆਹ ਤੋਂ ਪਿੱਛੋਂ ਕਈ ਸਾਲ ਤੱਕ ਮਾਤਾ ਗੰਗਾ ਜੀ ਦੀ ਤਰਾਂ ਘਰ ਪੁੱਤ ਨਾ ਹੋਇਆ । ਪੁੱਤਰਾਂ ਬਿਨਾਂ ਘਰਾਂ ਦੇ ਭਾਗ ਅਧੂਰੇ ਹੀ ਰਹਿੰਦੇ ਹਨ , ਜਿਵੇਂ ਖੂਹ ਬਿਨਾਂ ਜੂਹ ਬਰਾਨੀ , ਚੰਦ ਬਿਨਾਂ ਰੈਣ ਸੁੰਨੀ , ਫੁਲ ਬਿਨਾਂ ਤਰਵਰ ਸੁੰਨਾ , ਨੀਰ ਬਿਨਾਂ ਸਰੋਵਰ ਸੁੰਨਾ , ਖੁਸ਼ਬੋ ਬਿਨਾਂ ਫੁੱਲ ਸੁੰਨਾ , ਐਸੇ ਹੀ ਪੁੱਤਰ ਬਿਨਾਂ ਘਰ , ਮੰਦਰ , ਦੌਲਤਾਂ , ਹਵੇਲੀਆਂ ਸੁੰਨੀਆਂ ਹੁੰਦੀਆਂ ਹਨ । ਜਿਵੇਂ ਰਾਜਾ ਦਸ਼ਰਧ ( ਰਾਮ ਚੰਦਰ ਜੀ ਦੇ ਪਿਤਾ ) ਨੇ ਪੁੱਤਰ ਪ੍ਰਾਪਤੀ ਵਾਸਤੇ ਯੱਗ , ਹਵਨ ਕੀਤੇ ਸਨ , ਪਤਰੇਸ਼ਟੀ ਯੱਗ ਕੀਤਾ , ਪ੍ਰਭੂ ਦੀ ਭਗਤੀ ਕੀਤੀ , ਐਸੇ ਹੀ ਬਾਬਾ ਮੰਗਲ ਦਾਸ ਜੀ , ਮਾਤਾ ਸਾਹਿਬ ਦੇਈ ਜੀ ਵੀ ਲੱਗੇ ਸਾਧੂ ਸੰਤਾਂ ਦੀ ਸੇਵਾ ਕਰਨ ਅਤੇ ਯੋਗ ਹਵਨ ਕਰਨ , ਪ੍ਰਭੂ ਦੀ ਭਗਤੀ ਕਰਨ ਲੱਗੇ । ਪੁੱਤਰ ਪ੍ਰਾਪਤੀ ਵਾਸਤੇ ਭਗਤੀ ਕਰਦੇ - ਕਰਦੇ ਉਹ ਉੱਚ ਕੋਟੀ ਦੇ ਸਾਧੂ ਬਣ ਗਏ । ਭਜਨ ਦੀ ਹੀ ਮੂਰਤੀ ਬਣ ਗਏ । ਗੁਰੂ ਤੇਗ ਬਹਾਦਰ ਜੀ ਵਾਂਗਰਾਂ ਅੱਖਾਂ ਦੇ ਕੋਣੇ ਵੀ ਵੈਰਾਗ ਦੇ ਪਾਣੀ ਨਾਲ ਖ਼ਰਾਬ ਹੋ ਗਏ ਸਨ । ਕੁੱਝ ਨਜ਼ਰ ਵੀ ਕਮਜ਼ੋਰ ਹੋ ਗਈ ਅਤੇ ਅਕਾਸ਼ਬਾਣੀ ਹੋਈ- ਬੰਦਗੀ ਮਨਜ਼ੂਰ · ਹੋਈ , ਖ਼ੁਦ ਭਗਵਾਨ ਜੀ , ਆਪ ਦੇ ਘਰ ਪ੍ਰਗਟ ਹੋਣਗੇ ਅਤੇ ਇੱਕੀ ਕੁਲਾਂ ਦਾ ਉੱਦਾਰ ਕਰਨਗੇ । ਤੁਹਾਡਾ ਸੰਸਾਰ ਨੂੰ ਸਿੱਧੇ ਰਾਹ ਲਾਵੇਗਾ , ਧਰਮ ਨੂੰ ਸੁਰਜੀਤ ਕਰੇਗਾ , ਨਾਮ ਵੀ ਰੌਸ਼ਨ ਕਰੇਗਾ । ਪੱਥਰਾਂ , ਸ਼ਿਖਾਂ , ਪਰਬਤਾਂ ਨਰ , ਨਾਰਾਂ , ਗੰਧਰਬਾਂ , ਬਨ ਮਾਨਸਾਂ ਸਭ ਨੂੰ ਨਿਵਾਜੇਗਾ । ਪੱਚੀ ਸਾਲ ਬ੍ਰਹਮ ਚਰਜ ਦੀ ਪਾਲਣਾ ਕਰਕੇ ਵਰਿਆਮ ਪੁੱਤਰ ਦਾ ਸੰਕਲਪ ਕੀਤਾ । ਮਨ ਉਸ ਭਾਗਾਂ ਭਰੇ ਦਿਨ ਦੇ ਸੁਫਨੇ ਲੈਣ ਲੱਗਾ ਮਨ ਖੁਸ਼ੀ ਨਾਲ ਡਕਾਂ ਮਾਰਨ ਲੱਗਾ । ਰੋਮ - ਰੋਮ ਗਦ ਗਦ ਹੋਣ ਲੱਗਾ । ਉਹ ਸੋਹਣੇ ਸੋਹਣੇ ਸੁਪਨੇ ਦੇਖ ਰਹੇ ਸਨ । ਮਨ ਦਾ ਝੁਕਾਓ ਹੋਰ ਵੀ ਦਿਨੋ - ਦਿਨ ਪ੍ਰਭੂ ਭਗਤੀ ਵੱਲ੍ਹ ਨੂੰ ਵਧਦਾ ਜਾ ਰਿਹਾ ਸੀ । ਜਿਸ ਖੰਡ ਵਿਚ ਰੱਬ ਦਾ ਨੂਰ ਪ੍ਰਗਟ ਹੋਣਾ ਹੋਵੇ ਉਸ ਖੰਡ ਦੇ ਬਣ ਪਰਬਤ , ਪਸ਼ੂ ਨਰ - ਨਾਰੀ ਸਭ ਮਸਤੀ ਵਿਚ ਝੂਮ ਉਠਦੇ ਹਨ , ਜਿਸ ਮਾਤਾ - ਪਿਤਾ ਦੀ ਗੋਦ ਨੂੰ ਭਾਗ ਲਗਣੇ ਹੋਣ , ਉਸ ਦੀ ਕੀ ਗੱਲ ਆਖਣੀ ਹੈ ? ਮਾਤਾ ਜੀ ਦੇ ਰੋਮ ਰੋਮ ਵਿਚ ਪ੍ਰੇਮ ਦੀਆਂ ਝਰਨਾਹਟਾਂ ਪੈਣ ਲੱਗੀਆਂ । ਹਰ ਰੋਜ਼ ਦੇਵਤਿਆਂ ਦੇ ਸੋਹਣੇ - ਸੋਹਣੇ ਸੁਪਨੇ ਆ ਰਹੇ ਸਨ । ਮਨ ਵਿਚ ਬਹੁਤ ਸਰੂਰ ਰਹਿਣ ਲੱਗਾ , ਮਨ ਭਗਤੀ ਵਿਚ ਲੀਨ ਰਹਿਣ ਲੱਗਾ । ਮਨ ਸਤਿ ਸੰਤੋਖ ਦਾ ਪੁੰਜ ਬਣਦਾ ਜਾ ਰਿਹਾ ਸ

Translate in English


RAJA JI BALI KARO JI BHALI

 Jeevan Leela Shri Nabh Kanwal Raja Sahib Ji


 Baba Naudha was the great grandfather of Maharaj Raja Sahib. Naudhe had two sons. The eldest was named Baba Bhola and the youngest was named Sibo. Bhola's son was Baba Mangal Das and Sibo's son was Rala. Nabh Kanwal Raja Sahib Ji was born in the house of Umar Chand, son of Rale and Mangal Das. Baba Nodha was a Nambardar in the village of Mannanhana. One hundred and fifty Ghumans owned land. In many villages, Naudha's Chaudhar coin was used. Mangal Das married Mata Sahib Dei, daughter of Nambardar Khazana in village Baloal, tehsil Banga, district Nawanshahr. For many years after marriage, there was no son like Mata Ganga ji. Sons without parts of houses remain incomplete, such as well without Juh Barani, moon without night sunni, flower without tarwar sunna, blue without sarovar sunna, fragrance without flower sunna, similar sons without house, temple, wealth, mansions are sunni. . Just as Raja Dashradh (Ram Chandra ji's father) performed Yag, Havan for the birth of a son, performed Patreshti Yag, performed devotion to the Lord, so did Baba Mangal Das Ji, Mata Sahib Dei Ji to serve the saints and perform Havan. Began to worship the Lord. While worshiping for the attainment of a son, he became a saint of the highest order. They became idols of hymns. Like Guru Tegh Bahadur, the corners of his eyes were also stained with tears of enmity. Some eyesight also became weak and Akashbani was performed - Bandgi was accepted, Lord Himself will appear in your house and liberate one clan. Will lead your world straight, will revive Dharam, will also enlighten Naam. Stones, Sikhs, mountains, males, slogans, gandharbas, ban mansas will all be blessed. Following the divine charge for twenty five years, Varyam decided to have a son. The mind began to dream of that fortunate day. Rome - Rome began to swell. They were having beautiful dreams. The inclination of the mind was increasing day by day towards devotion to the Lord. The mountains in which the light of God is to appear, the mountains, the animals, men and women all sway in merriment, what is to be said of the parent whose lap is to be parted? Mother's hair began to tingle with love. Every day beautiful dreams of gods were coming. The mind became very glorious, the mind became absorbed in devotion. The mind was becoming a mass of Sat Santokh

Comments

Post a Comment

Popular posts from this blog

ਸਾਖੀ ਮਹਾਰਾਜ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦੀ ਚੱਲੀ

ਸਾਖੀ ਰਸੂਲਪੁਰ ਭੂਆ ਅੱਤਰੀ ਕੋਲ ਜਾਣ ਦੀ ਚੱਲੀ. Sakhi went to Rasulpur Bhua Atri