ਸਾਖੀ ਮਹਾਰਾਜ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦੀ ਚੱਲੀ
ਸਾਖੀ ਮਹਾਰਾਜ ਨਾਭ ਕੰਵਲ ਰਾਜਾ। ਸਾਹਿਬ ਦੇ ਜਨਮ ਦੀ ਚੱਲੀ
ਪਿੰਡ ਮੰਨਣਹਾਨਾਂ ਤਹਿਸੀਲ ਗੜ੍ਹਸ਼ੰਕਰ , ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪਿਤਾ ਮੰਗਲ ਦਾਸ , ਮਾਤਾ ਸਾਹਿਬ ਦੇਵੀ ਜੀ ਦੀ ਪਵਿੱਤਰ ਕੁੱਖ ਤੋਂ ਸੰ : ਈਸਵੀ ਅਠਾਰਾਂ ਸੌ ਬਾਠ ( ੧੮੬੨ ) ਸੱਤ ਫੱਗਣ ਦਿਨ ਐਤਵਾਰ ਰੋਹਣੀ ਨਛੱਤਰ , ਸਿੰਘ ਰਾਸ਼ੀ , ਸ਼ਿਵ ਜੋਗ ਫੱਗਣ ਸੁਦੀ ( ੧੧ ) ਗਿਆਰਾਂ ਢਲੀ ਰਾਤ , ਤਿੰਨ ਵੱਜ ਕੇ ਪੱਚੀ ਮਿੰਟ , ਸਤਾਰਾਂ ਸਕਿੰਟ ਤੇ ਜਨਮ ਬਲੌਆਲ ਨਾਨਕੇ ਪਿੰਡ ਵਿਚ ਹੋਇਆ ।
ਆਪਿ ਨਰਾਇਣ ਕਲਾ ਧਾਰਿ ਜਗ ਮਹਿ ਪਰਵਰਿਉ ।
ਜਨਮ ਸਮੇਂ ਦੇਵ ਲੋਕ ਵਿਚੋਂ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਮਾਤ ਲੋਕ ਵੱਲ੍ਹ ਲੱਖ - ਲੱਖ ਸਿਜਦੇ ਕੀਤੇ , ਮੰਗਲਾਚਾਰ ਕੀਤਾ । ਗੰਧਰਵਾਂ ਨੇ ਰਾਸ ਮੰਡਲਾ ਕੀਤਾ । ਖੁਸ਼ੀਆਂ ਦੇ ਗੀਤ ਗਾਏ । ਨੀਲੇ - ਨੀਲੇ ਆਕਾਸ਼ ਵਲੋਂ ਸਿਤਾਰਿਆਂ ਨੇ ਡਕਾਂ ਮਾਰੀਆਂ , ਲੱਖ - ਲੱਖ ਵਾਰ ਸਲਾਮਾਂ ਕੀਤੀਆਂ । ਸੁੱਕੇ ਬਾਗਾਂ ਨੇ ਲਾਗਰਾਂ ਛੱਡੀਆਂ , ਸੁੱਕੇ ਦਰਿਆਵਾਂ ਦੇ ਵਹਿਣ ਵਹਿ ਤੁਰੇ । ਪੌਣ ਪਾਣੀ ਬਾਗਾਂ ਵਿਚੋਂ ਫੁੱਲਾਂ ਦੇ ਸਿਹਰੇ ਗੂੰਦ ਕੇ ਸੋਹਣੇ ਪ੍ਰੀਤਮ ਜੀ ਦੇ ਭੇਟ ਕੀਤੇ । ਸੱਚੇ ਪ੍ਰੀਤਮ ਜੀ ਤੋਂ ਖੁਸ਼ੀਆਂ ਹਾਸਿਲ ਕੀਤੀਆਂ । ਛੇਆਂ ਰੁੱਤਾਂ ਦੀ ਸਭ ਤੋਂ ਵੱਡੀ ਰੁੱਤ ਬਸੰਤ ਰੁੱਤ ਕੇਸਰੀ ਬਸੰਤੀ ਸੂਟ ਪਾ ਕੇ ਹਾਰ ਸ਼ਿੰਗਾਰ ਲਾਈ , ਜੀਵਨ ਵਿਚ ਮਸਤ ਹੋਈ , ਖੇਤਾਂ ਬੰਨੇ , ਪਰਬਤਾਂ ਨੂੰ ਹੁਸਨ ਦਾ ਰੰਗ ਚਾੜਦੀ ਹੋਈ , ਸੋਹਣੇ ਮਾਹੀ ਗੀਤ ਗਾਉਂਦੀ ਹੋਈ , ਸੋਹਣੇ - ਸੋਹਣੇ ਪੀਲੇ ਫੁੱਲਾਂ ਦੇ ਹਾਰ ਗੂੰਦ ਕੇ ਪਿੰਡ ਬਲੋਵਾਲ ਪ੍ਰਗਟ ਹੋਏ ਨੂਰ ਦੇ ਗਲ ਪਾਉਂਦੀ ਹੋਈ , ਖੁਸ਼ੀ ਨਾਲ ਮਸਤਾਨੀ ਹੋਈ ਫਿਰਦੀ ਸੀ । ਮੋਰ ਬਾਗਾਂ ਵਿਚ ਪੈਲਾਂ ਪਾ ਰਹੇ ਸਨ । ਸਭ ਨਰ ਨਾਰੀ ਦੇ ਮਨ ਵਿਚ ਖੁਸ਼ੀਆਂ ਦੇ ਜਜ਼ਬਾਤ ਡਕਾਂ ਮਾਰਦੇ ਸਨ । ਸਭ ਪਾਸੇ ਸੀਤਲਤਾ ਫੈਲੀ ਹੋਈ ਸੀ
ਘਟਾ ਆਈ ਪਰ ਬੰਨ ਹੋਇ ਰਹੀ ਧੰਨ - ਧੰਨ ਸਾਰੇ ਮਨ ਤਨ ਪ੍ਰਸੰਨਤਾ ਲਿਆਂਵਦੀ।
ਮਿਠੀ ਮਿਠੀ ਵਗੇ ਪੌਣ ਬਗੁਲੇ ਅਕਾਸ ਭੌਣ ਸੱਣ ਦੀ ਸਿਫ਼ਤ ਕੋਈ ਨਹੀਂ ਜਾਂਵਦੀ।
ਪੈਣ ਲਗੀਆ ਫੁਹਾਰ ਬੂੰਦ ਨਨੀ ਦਿਲਦਾਰ ਹੋਏ ਹਮ ਹਮਵਾਰ ਨਾਰ ਨਾਰ ਕੁਸਲਾਂਵਦੀ ॥
ਬੈਹਣ ਬਿਸਥਾਰ ਉਤੇ ਆਏ ਭਗਵਾਨ ਦਾਸ ਨੇਹੁਵਾਲੀ ਨਦੀ ਨਹੀ ਪਲਕ ਠਰਾਂਵਦੀ ।
ਸਭ ਦੇ ਮਨ ਪ੍ਰਭੂ ਦੀ ਭਗਤੀ ਵਿਚ ਜੁੜ ਗਏ ਸਨ । ਉੁਮਰੀ ਦਾਈ ਦਾ ਦਿਲ ਅਤੇ ਰੋਮ - ਰੋਮ ਦਰਸ਼ਨ ਕਰ ਕੇ ਨਿਹਾਲ ਹੋ ਗਿਆ । ਇਸ ਤਰਾਂ ਦਾ ਬਾਲਕ ਤਾਂ ਅਸੀਂ ਕਦੀ ਨਹੀਂ ਸੀ ਵੇਖਿਆ । ਇਹ ਤਾਂ ਕੋਈ ਖੁਦਾ ਦਾ ਹੀ ਨੂਰ ਪੈਦਾ ਹੋਇਆ ਹੈ । ਇਸਦੇ ਚਿਹਰੇ ਦਾ ਜਲਾਲ ਅਡੇ ਬਾਲਕ ਅਨੋਖੀ ਹੀ ਪੈਂਦੀ ਹੈ । ਸੁੰਦਰ ਵੀ ਬਹੁਤ ਹੈ । ਮਸਤਕ ਉੱਚਾ , ਨੱਕ ਖੰਡੇ ਦੀ ਧਾਰ ਵਰਗਾ , ਭੁਜਾਂ ਲੰਮੀਆਂ , ਗੋਲ - ਗੋਲ ਉਂਗਲਾਂ ਲੰਮੀਆਂ , ਨੈਣ ਨਸ਼ੀਲੇ , ਰੋਮ ਸੁਨਹਿਰੀ ਕੁੰਡਲਦਾਰ , ਚਰਨ ਕੋਮਲ ਗੁਲਾਬ ਦੇ ਫੁੱਲਾਂ ਵਰਗੇ , ਜਾਣੋ ਸਰੂਪ ਦਾ ਹੀ ਪੁਤਲਾ ਹੈ । ਇਸ ਦੀ ਛੋਹ ਨਾਲ ਹੀ ਮੇਰਾ ਸੀਨਾ ਸਾਫ਼ ਹੋ ਗਿਆ ਹੈ । ਸਰੀਰ ਫੁੱਲਾਂ ਵਰਗਾ ਹਲਕਾ ਲੱਗਦਾ ਹੈ । ਕੋਈ ਅਨੋਖਾ ਹੀ ਸਰੂਰ ਆ ਰਿਹਾ ਹੈ । ਅੱਖਾਂ ਮਿਲਦੀਆਂ ਜਾ ਰਹੀਆਂ ਹਨ । ਦਿਲ ਕਰਦਾ ਹੈ , ਤੱਕੀ ਜਾਵਾਂ । ਅੱਖਾਂ ਸਬਰ ਨਹੀਂ ਕਰਦੀਆਂ । “ ਲੂ ਲੂ ਦੇ ਮੁੰਢ ਲੱਖ - ਲੱਖ ਚਸ਼ਮਾ ਮੈਂ ਇਕ ਖੋਲ੍ਹ ਇਕ ਕੌਜਾਂ " ਵਾਲਾ ਹਾਲ ਉਮਰੀ ਦਾਈ ਦਾ ਹੋ ਰਿਹਾ ਸੀ । ਨੰਬਰਦਾਰ ਖ਼ਜਾਨੇ ਨੂੰ ਦੋਹਤਰੇ ਦੀਆਂ ਵਧਾਈਆਂ ਮਿਲਣ ਲੱਗੀਆਂ । ਨਾਨਾ ਖੁਸ਼ੀ ਵਿਚ ਖੀਵਾ ਹੋਈ ਫਿਰਦਾ , ਖੁੱਲ੍ਹੇ ਦਿਲ ਨਾਲ ਗਰੀਬਾਂ ਨੂੰ ਲੱਗਾ ਦਾਨ ਕਰਨ । ਪੈਸੇ ਵਾਲੇ ਨੂੰ ਪੈਸਾ ਦੇਵੇ । ਮਿਸ਼ਰੀ ਦੀ ਬੋਰੀ ਖੋਲ੍ਹ ਕੇ ਰੱਖ ਲਈ । ਖ਼ਜਾਨੇ ਦਾ ਛੋਟਾ ਭਾਈ ਹੀਰਾ , ਫ਼ਕੀਰੀਆ , ਮਰਾਸੀ , ਚੌਕੀਦਾਰ ਲੱਗੇ ਢੋਲ ਵਜਾਉਣ ਤੇ ਖੁਸ਼ੀਆਂ ਕਰਨ । ਜਦੋਂ ਮਹਾਰਾਜ ਜੀ ਤੇਰਾਂ ਦਿਨਾਂ ਦੇ ਹੋਏ ਤਾਂ ਮੰਨਣਹਾਨੇ ਸੁਨੇਹਾ , ਮਿਸ਼ਰੀ ਭੇਜੀ । ਫਕੀਰੀਆ ਲੈ ਕੇ ਗਿਆ । ਬਾਬੇ ਭੋਲੇ ਨੇ ਸੁਣ ਕੇ ਬਹੁਤ ਖੁਸ਼ੀ ਮਨਾਈ । ਬਹੁਤ ਦਾਨ ਗਰੀਬ ਲੋਕਾਂ ਨੂੰ ਕੀਤਾ । ੩੦ ਘੁਮਾਂ ਜ਼ਮੀਨ ਪਿੰਡ ਕੰਗਰੋੜ ਦੀ ਦਾਨ ਵਜੋਂ ਛੱਡ ਦਿੱਤੀ । ਵੱਡੀ ਸਰਕਾਰ ਦੀਆਂ ਵਧਾਈਆਂ ਦੀ ਰਾਜੇ ਮਹਾਰਾਜਿਆਂ ਵਾਲੀ ਖੁਸ਼ੀ ਮਨਾਈ ਗਈ । ਪਿਤਾ ਮੰਗਲ ਦਾਸ ਜੀ ਉਨ੍ਹਾਂ ਦਿਨਾਂ ਵਿਚ ਪਿੰਡ ੜ ਹੀ ਰਹਿੰਦੇ ਸਨ । ਨਾਨਕੇ ਵੀ ਖ਼ੂੜ ਹੀ ਸਨ । ਮੰਗਲ ਦਾਸ ਸਾਧੂ ਬਣ ਗਏ ਸਨ । ਜਦੋਂ ਮਹਾਰਾਜ ਜੀ ਦੇ ਜਨਮ ਦਾ ਸੁਨੇਹਾ ਮਿਲਿਆ ਤਾਂ ਬਹੁਤ ਖੁਸ਼ੀ ਮਨਾਈ । ਇਸੇ ਖੁਸ਼ੀ ਵਿਚ ਖੈੜ ਦੇ ਪੂਰਬ ਵੱਲ੍ਹ ਨੂਆਣੇ ਦੇ ਰਾਹ ਤੇ ਇਕ ਖੂਹੀ ਪੁੰਨ ਅਰਥੀ ਲੁਆਈ । ਚਾਰ ਪੰਜ ਕਨਾਲ ਜਗ੍ਹਾ ਵੀ ਛੱਡੀ , ਜਿਹੜੀ ਖੂਹੀ ਅੱਜ ਵੀ ਬਾਬਾ ਮੰਗਲ ਦਾਸ ਜੀ ਦੇ ਨਾਂ ਤੇ ਬੁਲਾਈ ਜਾਂਦੀ ਹੈ । ਇਕ ਚਾਰ ਖਣ ਦਾ ਕਮਰਾ ਵੀ ਹੈ । ਪੰਜ ਸੱਤ ਬੂਟੇ ਅੰਬਾ ਂ ਦੇ ਵੀ ਵਿਚ ਲੱਗੇ ਹੋਏ ਹਨ । ਲੋਕੀ ਮੰਨਦੇ ਤੇ ਪੂਜਦੇ ਹਨ । ਮੰਗਲ ਦਾਸ ਜੀ ਖੂਹੀ ਲੁਆ ਕੇ ਪਿੰਡ ਬਲੋਆਲ ਸਹੁਰੇ ਘਰ ਆਏ । ਆ ਕੇ ਬਾਲਕ ਦੇ ਰੂਪ ਵਿਚ ਸੋਹਣੇ ਪੁੱਤਰ ਦਾ ਮੁਖੜਾ ਡਿੱਠਾ । ਚਿਰਾਂ ਦੀ ਮਨੋਕਾਮਨਾ ਪ੍ਰਭੂ ਨੇ ਪੂਰੀ ਕੀਤੀ । ਮਨ ਖੁਸ਼ੀ ਵਿਚ ਫੁਲਿਆ ਨਹੀਂ ਸੀ ਸਮਾਉਂਦਾ । ਦਿਲ ਜਾਨ ਰੋਮ - ਰੋਮ ਖੁਸ਼ੀ ਨਾਲ ਝੂਮ ਉਠਿਆ । ਸਭ ਲਾਗੀ ਲੋਕ ਲੱਗੇ ਵਧਾਈਆਂ ਦੇਵਣ । ਫ਼ਕੀਰੀਏ ਚੌਕੀਦਾਰ ਪੁਛਿਆ , “ ਬਾਲਕ ਦਾ ਕੀ ਨਾਂ ਰੱਖਿਆ ਹੈ ? ਕੀ ਕਿਤਾਬ ਤੇ ਚੜਾਈਏ ? ” ਸਾਰੇ ਘਰ ਵਾਲਿਆਂ ਨੇ ਸਲਾਹ ਕਰਕੇ ਪਿੰਡ ਤਾਹਰਪੁਰ ਸਰਹਾਲ ਤੋਂ ਪੰਡਿਤ ਸ਼੍ਰੀ ਵੇਦ ਪ੍ਰਕਾਸ਼ ਬੁਲਾਇਆ । ਪੰਡਿਤ ਜੀ ਨੇ ਜਨਮ ਦਾ ਸਮਾਂ ਪੁੱਛ ਕੇ ਜਨਮ ਕੁੰਡਲੀ ਬਣਾਈ । ਹਿਆਂ ਦਾ ਮੇਲ ਕੀਤਾ । ਪਤਰੀ ਵਾਚਣ ਤੋਂ ਦੇਖਿਆ ਕਿ ਬਹੁਤ ਚੰਗੇ ਘਰ ਵਿਚ ਹਿ ਮੇਲ ਖਾਂਦੇ ਹਨ । ਜਨਮ ਕੁੰਡਲੀ ਬਣਾ ਕੇ ਪੰਡਿਤ ਜੀ ਕਹਿਣ ਲੱਗੇ । ਇਹ ਤਾਂ ਕੋਈ ਰੱਬ ਦਾ ਹੀ ਰੂਪ ਬੰਦੇ ਦੀ ਸੂਰਤ ਵਿਚ ਪ੍ਰਗਟ ਹੋਇਆ ਹੈ । ਇਸ ਦੇ ਪਿੱਛੇ ਬਹੁਤ ਲੋਕਾਈ ਲੱਗੀ ਫਿਰੇਗੀ । ਇਸ ਪਿੱਛੇ ਸੰਸਾਰ ਉਧਰੇਗਾ ਜਿਸ ਦਾ ਜਸ ਸਾਰੀ ਦੁਨੀਆਂ ਵਿਚ ਹੋਵੇਗਾ । ਇਹ ਤਾਂ ਗੁਰੂ ਪੀਰ ਅਵਤਾਰ ਹੋਵੇਗਾ । ਰਾਜਿਆਂ ਦਾ ਰਾਜਾ ਹੋਵੇਗਾ । ਮੇਰਾ ਜੋਤਿਸ਼ ਤਾਂ ਇਹ ਹੀ ਦਸਦਾ ਹੈ ਵਿਸ਼ਨੂੰ ਭਗਵਾਨ ਹੀ ਜਨਮ ਧਾਰੀ ਹੋ ਕੇ ਆਏ ਹਨ । ਨਾਮ ਭੀ ਭਗਵਾਨ ਦਾਸ ਹੀ ਰੱਖਣਾ ਬਣਦਾ ਹੈ । ਰੰਗ ਗੋਰਾ , ਨਜ਼ਰ ਤਿੱਖੀ , ਉਂਗਲਾਂ ਮੋਹਰੇ ਤੋਂ ਪਤਲੀਆਂ , ਗੁੱਟ , ਮੋਢੇ , ਗੋਡੇ , ਗਿੱਟੇ , ਛਾਤੀ ਸਭ ਅੰਗ ਗੋਲ ਹੱਡੀਆਂ ਤੋਂ ਰਹਿਤ । ਇਸ ਦੇ ਸਰੀਰ ਦੇ ਚਿੰਨ੍ਹ ਜੋ ਹਰ ਸਭ ਅਵਤਾਰਾਂ ਵਾਲੇ ਹੀ ਹਨ । ਰੋਮ ਸੋਨੇ ਵਰਗੇ ਸੁਨਹਿਰੀ । ਸੱਜੇ ਚਰਨ ਵਿਚ ਪਦਮ , ਹੱਥ ਵਿਚ ਸੰਖ ਚਕਰ ਗਦਾ , ਪਦਮ ਦੇ ਚਿੰਨ੍ਹ ਹਨ । ਇਸ ਸੋਹਣੇ ਜਿਹੇ ਬਾਲਕ ਦੇ ਦਰਸ਼ਨ ਕਰਕੇ ਮਨ ਸੀਤਲ ਹੋ ਗਿਆ ਹੈ । ਇਸ ਦੇ ਰੰਗ ਢੰਗ ਸਭ ਵੱਖਰੇ ਹੀ ਹਨ । ਭਗਵਾਨ ਦਾ ਰੂਪ ਸਮਝ ਕੇ ਨਾਮ ਭਗਵਾਨ ਦਾਸ ਹੀ ਰੱਖ ਦਿੱਤਾ । ਮੰਗਲ ਦਾਸ ਜੀ ਹਿੱਕਾ ਸਿਗਰਟ ਤੋਂ ਬਹੁਤ ਨਫ਼ਰਤ ਕਰਦੇ ਸਨ । ਕੁੱਝ ਦਿਨ ਹੀ ਬਲਿਆਲ ਠਹਿਰ ਕੇ ਚਾਰ ਦਿਨਾਂ ਬਾਅਦ ਪਿੰਡ ਖੈੜ ਹੀ ਚਲੇ ਗਏ । ਮੰਗਲ ਦਾਸ ਘਰ ਦਾ ਕੰਮ ਕਾਰ ਸਭ ਛੱਡ ਬੈਠੇ ਸਨ । ਸੰਸਾਰ ਦੇ ਰਿਸ਼ਤੇ ਮੈਲੇ ਤੇ ਝੂਠੇ ਸਮਝ ਕੇ ਸਾਧ ਬਿਰਤੀ ਧਾਰਨ ਕਰ ਲਈ । ਜ਼ਿਆਦਾਤਰ ਖੈੜ ਰਹਿੰਦੇ । ਕਦੀ ਮੁਕੰਦਪੁਰ ਪੂਰਨ ਦਾਸ ਜੀ ਕੋਲ ਧਰਮਸ਼ਾਲਾ ਵਿਚ ਰਹਿੰਦੇ । ਇਕ ਕੁਟੀਆ ਪਿੰਡ ਲੋਦੀਪੁਰ ਬਣਵਾ ਕੇ ਕਦੀ - ਕਦੀ ਰਹਿੰਦੇ । ਮੋਰੋਮਜਾਰੇ ਵੀ ਕੁੱਝ ਸਮਾਂ ਰਹਿੰਦੇ ਰਹੇ । ਲੋਦੀਪੁਰ ਵਾਲੀ ਕੁਟੀਆ ਤਾਂ ਸੰਨ ੪੭ ( ਸੰਤਾਲੀ ) ਦੀਆਂ ਝੜੀਆਂ ਵਿਚ ਢੱਠੀ ਹੈ । ਮਾਤਾ ਸਾਹਿਬ ਦੇਵੀ ਪੇਕੇ ਘਰ ਪਿੰਡ ਬਲੋਵਾਲ ਪਿਤਾ ਖ਼ਜਾਨੇ ਦੇ ਕੋਲ ਰਹੀ । ਖ਼ਜਾਨੇ ਦੇ ਵੀ ਇਕ ਹੀ ਧੀ ਸੀ , ਹੋਰ ਕੋਈ ਪੁੱਤਰ ਨਹੀਂ ਸੀ । ਹੀਰੇ ਦੇ ਵੀ ਸੱਤ ਲੜਕੀਆਂ ਹੀ ਸਨ , ਪੁੱਤਰ ਕੋਈ ਨਹੀਂ ਸੀ । ਮਾਤਾ ਸਾਹਿਬ ਦੇਵਾ ਪਿਤਾ ਜੀ ਦੀ ਸੇਵਾ ਕਰਦੀ ਸੀ । ਦੋ ਸਾਲ ਮਾਤਾ ਜੀ ਮਹਾਰਾਜਾ ਜੀ ਨੂੰ ਲੈ ਕੇ ਪੇਕੇ ਘਰ ਬਲੋਵਾਲ ਹੀ ਰਹੀ । ਪਿੱਛੋਂ ਮੰਨਣਹਾਨੇ ਚਲੇ ਗਏ । ਕਦੀ ਕਦੀ ਖੌੜ ਵੀ ਚਲੇ ਜਾਂਦੇ ਸਨ । ਮੰਗਲ ਦਾਸ ਜੀ ਵੀ ਖੋੜ ਹੀ ਰਹਿੰਦੇ ਸਨ । ਕਈ ਲੋਕੀਂ ਮਹਾਰਾਜ ਜੀ ਦਾ ਜਨਮ ਵੀ ਪਿੰਡ ਖੈੜ ਹੀ ਦੱਸਦੇ ਸਨ । ਪੂਰੀ ਖੋਜ ਕਰਨ ਤੋਂ ਪਤਾ ਲੱਗਾ , ਜਨਮ ਨਾਨਕੇ ਘਰ ਪਿੰਡ ਬਲੋਵਾਲ ਹੀ ਹੋਇਆ ਹੈ । ਮੰਨਣਹਾਨੇ ਕਈ ਸਿਆਣੀਆਂ ਬਜ਼ੁਰਗ ਮਾਈਆਂ ਤੋਂ ਪਤਾ ਕੀਤਾ , ਮਹਾਰਾਜ ਜੀ ਦੇ ਮਾਸੀ ਦੇ ਪੁੱਤਰ ਪਿੰਡ ਤਾਹਰਪੁਰ ਵਾਲੇ ਬਿਸ਼ਨ ਸਿੰਘ ਨੇ ਵੀ ਬਲੋਵਾਲ ਦਾ ਹੀ ਦੱਸਿਆ । ਬਲੋਵਾਲ ਵੀ ਦੋ ਮਾਈਆਂ ਹਨ ਜਿਨ੍ਹਾਂ ਸੌ । ਸਾਲ ਤੋਂ ਵੀ ਜ਼ਿਆਦਾ ਹੈ , ਉਨ੍ਹਾਂ ਨੇ ਵੀ ਜਨਮ ਬਲੋਵਾਲ ਦਾ ਹੀ ਦੱਸਿਆ ਹੈ । ਬੋਲ ਭਾਈ ਜੀ ਵਾਹਿਗੁਰੂ ॥
ਅਗਲਾ ਭਾਗ ਕੱਲ ਤੋਂ ਬਾਅਦ
Translate in English
Sakhi Maharaj Nabh Kanwal Raja Sahib's birth lasted
From the holy womb of Pita Mangal Das, Mata Sahib Devi in the village Mannanhanan, Tehsil Garhshankar, District Hoshiarpur. Born in the village of Balwal Nanke at 3:25 a.m.
ਆਪਿ ਨਰਾਈਣ ਕਲਾ ਧਾਰਿ ਜਗ ਮਹਿ ਪਰਵਰਿਉ।
At the time of birth, the gods showered flowers on the people and made millions of prostrations on behalf of the mother people. The Gandharvas formed the Ras Mandla. Sing songs of joy. From the blue sky, the stars knocked, saluted millions of times. The dry gardens left the lagers, the dry rivers flowed. Wind, water, flowers from the gardens were glued together and presented to the beautiful Beloved. Received happiness from the True Beloved. The biggest season of the six seasons Spring Saffron adorned the necklace with spring suit Blowal was walking around embracing the light that had appeared, happily intoxicated. Peacocks were spreading in the gardens. All the men and women were full of happiness. Coldness was everywhere
Decreased but becoming Dhan - Dhan brings happiness to all mind and body.
The sweetness of the wind, the heron, the heavens, the sky, the praises of the sun, no one goes.
The spray drop that has begun to fall, Nani has become kind, and we are constantly on the move.
Bhagwan Das, who came to Bisthan Bisthar, does not blink.
All the minds were engaged in devotion to the Lord. Umri was delighted to see the midwife's heart and hair. We have never seen such a child. This is the light of God. The splendor of his face makes the child unique. It is also very beautiful. The head is high, the nose is like the edge of a dagger, the arms are long, the fingers are round, the nails are intoxicating, the hair is golden, the feet are like the flowers of a tender rose, the idol is of the same form. With its touch my chest is cleansed. The body looks as light as a flower. A unique glory is coming. The eyes are meeting. The heart does, let's go. The eyes are impatient. Umri Dai's hall was getting a lot of lakhs of lakhs He gave the money to the one who kept the sack of sweets open. The younger brother of the treasure, Hira, Fakiria, Marasi, the watchman, played the drums and rejoiced. Baba Bhole was very happy to hear this. He donated a lot to the poor people. He left the land as a donation to the village of Kangror. Mangal Das became a sadhu and was overjoyed when he received the news of the birth of the Maharaja. Chhadi, a well which is still called after Baba Mangal Das ji. There is also a room for four miners. Are also engaged in. People believe and worship. Mangal Das Ji dug a well and came home to village Balwal. He came and saw the face of a beautiful son in the form of a child. The everlasting desire was fulfilled by the Lord. The mind was not overwhelmed with happiness. Dil Jaan Rom - Rom swayed with joy. Congratulations to all the people. The fakir asked the guard, "What is the child's name?" Shall we climb on the book? After consultation, all the family members called Pandit Shri Ved Prakash from village Taharpur Sarhal. Pandit ji made the horoscope by asking the time of birth. Reconciled From reading the letter, I saw that they match in a very good house. After making a horoscope, Pandit Ji began to say. It is only a form of God manifested in the form of man. There will be a lot of humanity behind it. Behind this will emerge the world whose glory will be in the whole world. This will be the Guru Pir incarnation. There will be a king of kings. This is what my astrologer says, Lord Vishnu has been born. Even Naam has to be kept as Bhagwan Dass. White color, sharp eyes, thin fingers from front, wrists, shoulders, knees, ankles, chest all limbs devoid of round bones. The symbols of its body which belong to all the incarnations. Rome is as golden as gold. On the right foot are the padmas, in the hands are the sankh chakra gada, the symbols of the padmas. The mind is cooled by the sight of this beautiful child. Its colors are all different. Understanding the form of God, he kept the name Bhagwan Das. Mangal Das ji hated Hikka cigarettes very much. After staying for a few days, Balial left and after four days left for the village. Mangal Das had left all the housework. The worldly relations became filthy and false, and the saintly attitude took hold. Most play. Mukandpur once lived in a dharamshala with Puran Das ji. He built a hut in the village of Lodipur and lived there from time to time. Moromjare also stayed for some time. The hut at Lodipur is in the throes of the year 7 (Santali). Mata Sahib Devi Peke lived at village Balowal near Pita Khazana. Khazana also had only one daughter and no other son. Heera also had only seven daughters, no sons. Mata Sahib Deva served her father. For two years, Mata Ji stayed at home with the Maharaja. Later, Mannahana left. Sometimes they even went to the ditch. Mangal Das ji also lived in a ditch. Many people used to say that Maharaj ji was born in the village of Kher. A thorough investigation revealed that Nanke was born in the village of Balowal. Bishan Singh of Taharpur village, the son of Maharaj ji's aunt, also told of Balowal. Blowal also has two mothers who are hundreds. More than a year ago, he also told of Janam Blowal. Speak, brother, God.
Next part after tomorrow
Comments
Post a Comment