ਸਾਖੀ ਮੰਨਣਹਾਨੇ ਤੋਂ ਬੱਲੋਵਾਲ ਜਾਣ ਦੀ

 ਨਾਭ ਕੰਵਲ ਰਾਜਾ ਸਾਹਿਬ ਜੀ ਦੋ ਸਾਲ ਇਸ ਇਲਾਕੇ ਵਿਚ ਰਹਿ ਕੇ ਇਕ ਦਿਨ ਪਿੰਡ ਬਲੋਵਾਲ ਨਾਨੇ ਖ਼ਜਾਨੇ ਦਾ ਅੰਤ ਸਮਾਂ ਨੇੜੇ ਆਇਆ ਜਾਣ ਕੇ ਪਿੰਡਾਂ ਪੱਛਮ ਵੱਲ ਦੇ ਪਾਸੇ ਇਕ ਪਿੱਪਲ ਦੇ ਥੜੇ ਤੇ ਆ ਬੈਠੇ ।

 ਪਿੰਡ ਦੇ ਲੋਕਾਂ ਨੂੰ ਪਤਾ ਲੱਗਾ , ਬਾਬਾ ਭਗਵਾਨ ਦਾਸ , ਖ਼ਜਾਨੇ ਦਾ ਦੋਹਤਾ , ਸਾਧੂ ਰੂਪ ਹੋ ਕੇ ਆਇਆ ਹੈ । 


ਚੌਦਾਂ ਸਾਲ ਦਾ ਸਾਧੂ , ਇਨਾ ਸੱਜਦਾ ਜਾਣੇ ਰੂਪ ਦਾ ਹੀ ਚੰਦ ਚੜ੍ਹਿਆ ਹੋਇਆ ਹੈ ।

 ਮੁੱਖੜੇ ਦੀ ਜੋਤ ਚਾਨਣੀ ਵਾਂਗ ਚਮਕ ਮਾਰਦੀ ਸੀ । 

ਸਾਖੀ ਮੰਨਣਹਾਨੇ ਤੋਂ ਬੱਲੋਵਾਲ ਜਾਣ ਦੀ
Gurduwara Shri Nabh Kanwal Raja Sahib Balowal


ਚੰਦ ਦਾ ਭੀ ਚੰਦ ਓਹ ਸਚ ਕਾ ਅਨੰਦ ਹੈ ,


ਪਸੰਦ ਦਿਲਬੰਦ ਜੁ ਬੁਲੰਦ ਅਸੀਂ ਜਾਣਿਆਂ 



ਪਿੰਡ ਵਿਚ ਖੁਸ਼ੀ ਦਾ ਛਣਕਾਟਾ ਛਾ ਗਿਆ , ਜਿਵੇਂ ਮਥਰਾ ਵਿਚ ਕ੍ਰਿਸ਼ਨ ਭਗਵਾਨ ਜੀ ਦੇ ਜਾਣ ਤੋਂ ਹੋਇਆ ਸੀ । 

ਗੋਬਿੰਦ ਰਾਏ ਦੇ ਪਟਨੇ ਵਿਚ ਪ੍ਰਗਟ ਹੋਣ ਤੋਂ ਖੁਸ਼ੀ ਹੋਈ ਸੀ । 

ਛਿਪ ਦੀ ਤਰਾਂ ਮਾਈ , ਭਾਈ , ਬਾਲ , ਬੁੱਢੇ ਸੋਹਣੇ ਪ੍ਰੀਤਮ ਜੀ ਵੱਲ ਭੱਜੇ ਆਉਣ ਜਿਵੇਂ ਕਾਨੂ ਦੀ ਬੰਸਰੀ ਧੁਨ । 

ਸੁਣ ਕੇ ਗੋਕਲ ਦੇ ਨਰ ਨਾਰੀ ਵਣ ਵੱਲ ਭੱਜ ਪੈਂਦੇ । ਭੋਰੇ ਫੁੱਲਾਂ ਦੀ ਬੇੜੀ । ਤੋਂ ਲਿਪਟ ਜਾਂਦੇ ਹਨ । 

ਚਕੋਰ ਚੰਦ ਦੀਆਂ ਰਿਸ਼ਮਾਂ ਤੇ ਖਿਚਿਆ ਜਾਂਦਾ ਹੈ , ਇਸੇ ਤਰ੍ਹਾਂ ਬਾਬਾ ਜੀ ਦੀ ਸੁਨਹਿਰੀ ਬਾਵਰੀਆਂ ਦੇ ਕ੍ਰਿਸ਼ਮੇ ਪ੍ਰੇਮੀਆਂ ਨੂੰ ਖਿੱਚ ਰਹੇ ਸਨ । 

ਮਾਮੇ ਮਾਮੀਆਂ ਖੁਸ਼ੀ ਵਿਚ ਨੱਚਦੀਆਂ ਫਿਰ ਰਹੀਆਂ ਸਨ । ਜਾਮੇ ਵਿਚ ਨਹੀਂ ਸਨ ਸਮਾਉਂਦੀਆਂ । 

ਮਹਾਰਾਜ ਜੀ ਸਭ ਨੂੰ ਦੂਰੋਂ ਨਮਸਕਾਰ ਕਰਨ ਲਈ ਹੁਕਮ ਕਰਦੇ । ਖ਼ਜਾਨੇ ਦਾ ਛੋਟਾ ਭਾਈ ਹੀਰਾ ਆਪ ਜੀ ਦੇ ਚਰਨਾਂ ਵਿਚ ਆ ਕੇ ਬੇਨਤੀ ਕਰਨ ਲੱਗਾ , 

“ ਸੱਚੇ ਪਾਤਸ਼ਾਹ ! ਨੰਬਰਦਾਰ ਬਹੁਤ ਯਾਦ ਕਰ ਰਿਹਾ ਹੈ , ਘਰ ਚਲੋ , ਨੰਬਰਦਾਰ ਮੰਜੀ ਤੋਂ ਉੱਠ ਨਹੀਂ ਸਕਦਾ , ਕਈਆਂ ਦਿਨਾਂ ਦਾ ਆਪ ਨੂੰ ਯਾਦ ਕਰ ਰਿਹਾ ਹੈ ।

 ਮਹਾਰਾਜ ਜੀ ਕਹਿਣ ਲੱਗੇ , “ ਨਾਨਾ ਜੀ ਨੂੰ ਮਿਲਣ ਵਾਸਤੇ ਈ ਤਾਂ ਆਏ ਹਾਂ । ’ ’

 ਪ੍ਰਸ਼ਾਦਿ ਦੀ ਪਰਾਤ ਭਰੀ ਹੋਈ ਸੀ , ਹੀਰੇ ਨੂੰ ਹੁਕਮ ਕੀਤਾ , ਸੰਗਤ ਵਿਚ ਵਰਤਾਅ ਦੇਵੇ । ਪਤਾਸਿਆਂ ਦਾ ਪ੍ਰਸ਼ਾਦ ਵਰਤਾਅ ਦਿੱਤਾ ਗਿਆ । ਦੁੱਧ ਮਲਾਈ ਤੇ ਸਰਦਾਈ ਦੀ ਗੜਵੀ , ਹੀਰੇ ਨੇ ਬੇਨਤੀ ਕੀਤੀ , “ ਜੀ ਆਪ ਵੀ ਕੁੱਝ ਛਕੋ । ” ਹੀਰੇ ਦੇ ਘਰ ਵਾਲੀ ਸਰਦਾਈ ਦੀ ਗੜਵੀ ਲਿਆਈ ਹੋਈ ਸੀ , ਆਪ ਜੀ ਨੇ ਸਰਦਾਈ ਛਕੀ ਤੇ ਦੁੱਧ ਫਕੀਰੀਏ ਚੌਕੀਦਾਰ ਨੂੰ ਪਿਲਾ ਦਿੱਤਾ ।

 ਸੰਗਤ ਨੂੰ ਛੁੱਟੀ ਦੇ ਕੇ ਆਪ ਜੀ ਨੇ ਉੱਠਕੇ ਘਰ ਮੰਜੀ ' ਤੇ ਪਏ ਨਾਨੇ ਖ਼ਜਾਨੇ ਨੂੰ ਜਾਂ ਦਰਸ਼ਨ ਦਿੱਤੇ । ਖ਼ਜ਼ਾਨੇ ਦਾ ਆਖ਼ਰੀ ਸਮਾਂ ਸੀ । ਨਾਨਾ ਜੀ ਲੰਮੇਂ ਪਿਆਂ ਹੀ ਹੱਥ ਬਨ ਕੇ ਸਲਾਮ ਕੀਤਾ , ਧਿਆਨ ਚਰਨਾਂ ਵੱਲ ਲਾਇਆ ।


 ਮਹਾਰਾਜ । ਜੀ ਨੇ ਹੱਥ ਫੜੇ , ਪਵਿੱਤਰ ਹੱਥਾਂ ਨਾਲ ਹੱਥਾਂ ਦਾ ਸਪਰਸ਼ ਹੋਇਆ । ਪਤਾ । ਨਹੀਂ ਕੀ ਪ੍ਰੇਮ ਦਾ ਟੀਕਾ ਲਗਾਇਆ ? ਸਾਵਣ ਦੇ ਬੱਦਲਾਂ ਵਾਂਗੂ ਅੱਖੀਆਂ ਨੇ ਅਥਰੂਆਂ ਦੀ ਝੜੀ ਲਗਾ ਦਿੱਤੀ । 

ਸੀਨਾ ਬੈਰਾਗ ਨਾਲ ਸਾਫ਼ ਹੋ ਗਿਆ । 

ਮਨ ਸ਼ੁਧ , ਸਾਰੇ ਸੰਕਲਪ ਖ਼ਤਮ ਹੋ ਗਏ । ਸਾਹਮਣੇ ਖੜ੍ਹੇ ਡਲਕਾਂ ਮਾਰਦੇ । ਰੂਹਾਨੀ ਨੂਰ ਦੇ ਦਰਸ਼ਨ ਕਰ ਕੇ ਕਰਤਾਰ ਨਾਲ ਲਿਵ ਜਾ ਜੁੜੀ । ਮਨ ਸ਼ਾਂਤ ਸੀ , ਇਕ ਵਾਰੀ ਅੱਖਾਂ ਪੱਟ ਕੇ ਸਾਹਮਣੇ ਬੈਠੇ ਹੁਸਨ ਦੀ ਖਾਣ ਵਲ਼ ਡਿੱਠਾ । ਹੁਣ ਕੋਈ ਮਨ ਵਿਚ ਵਾਸਨਾ ਨਾ ਰਹੀ , ਲੇਖੇ ਸਭ ਮੁੱਕ ਗਏ , ਹੁਣ ਗਰਭ ਜੂਨੀ ਦਾ ਸਿਰ ਲੇਖਾ ਨਹੀਂ ਰਿਹਾ ,


 ਗੁਰ ਨਾਨਕ ਜਿਨਾਂ ਸੁਣਿਆ ਪੇਖਿਆ ਸੇ ਫਿਰ ਗਰਭਾਸਿ ਨਾ ਪਰਿਆਰੇ ॥ 



ਸਿਰ ਤੇ ਹੱਥ ਧਰਿਆ ਤੇ ਖ਼ਜਾਨਾ ਅੱਖਾਂ ਮੀਟਦਾ ਮੀਟਦਾ ਮੀਟ ਗਿਆ । 

ਨਾਨਾ ਜੀ ਦਾ ਉਦਾਰ ਕਰ ਕੇ ਆਪ ਪਿੰਡ ਦੇ ਲਹਿੰਦੇ ਪਾਸੇ ਇਕ ਰੇਤੇ ਦੇ ਥੜੇ ਤੇ ਜਾ ਬੈਠੇ । ਖ਼ਜਾਨੇ ਦਾ ਸਸਕਾਰ ਕੀਤਾ ਗਿਆ ।

 ਲੋਕੀ ਕਣਕਾਂ ਦੀਆਂ ਬਿਜਾਈਆਂ ਕਰ ਰਹੇ ਸਨ । ਬੈਠਿਆਂ ਬੈਠਿਆਂ ਦਿਨ ਛੁਪਣ ਤੇ ਜਾ ਰਿਹਾ ਸੀ । ਰਾਤ ਕਾਲਾ ਸੂਟ ਪਾ ਕੇ ਸ਼ੂਕਦੀ ਹੋਈ ਆਪਣੀ ਸਫ਼ ਵਿਛਾ ਕੇ ਬੈਠ ਗਈ । ਚੰਦਰਮਾ ਸਮੇਰ ਦੀ ਚੋਟੀ ਨੂੰ ਛੂਹਦਾ ਹੋਇਆ ਟਹਿ ਟਹਿ ਕਰਦਾ ਅਰਸ਼ਾਂ ਤੋਂ ਫਰਸ਼ਾਂ ’ ਤੇ ਰੋਸ਼ਨੀ ਦਾ ਛਿੱਟਾ ਦਿੰਦਾ ਫ਼ਸਲਾਂ ਨੂੰ ਅੰਮ੍ਰਿਤ ਦਾਨ ਕਰ ਰਿਹਾ ਸੀ ।

 ਪਾਣੀ ਦੇ ਡੱਲ ਵਾਂਗ ਪ੍ਰਿਥਵੀ ਤੇ ਰਿਸ਼ਮਾਂ ਦਾ ਫ਼ਰਸ਼ ਛਾਇਆ ਹੋਇਆ ਸੀ । 

ਅਕਾਸ਼ ਨਿਰਮਲ ਸੀ , ਤਰੇਲ ਦੇ ਮੋਤੀ ਬਣ ਬਣ ਕੇ ਫ਼ਸਲਾਂ ਦੇ ਗਲ ਦਾ ਹਾਰ ਬਣ ਰਹੇ ਸਨ । 

ਕਪਾਹਾ ਤੇ ਸਣਾਂ ਦੇ ਫੁੱਲ ਖਿੜੇ ਹੋਏ ਸਨ , ਇਹੋ ਜਿਹੀ ਸ਼ੋਭਾ ਭਰੀ ਰਾਤ ਵਿਚ ਇਕ ਪਤਲੇ ਜਿਹੇ ਸਰੀਰ ਦਾ ਤਪੱਸਵੀ ਸਮਾਧੀ ਲਾਈ ਕਰਤਾਰ ਨਾਲ ਲਿਵ ਲੀਨ ਹੋ ਕੇ ਬੈਠਾ ਰਿਹਾ ।

 ਰਾਤ ਬੀਤ ਗਈ , ਆਪਣੀ ਡਿਊਟੀ ਦੇ ਕੇ ਲਹਿੰਦੀ ਵੱਲ੍ਹ ਨੂੰ ਰਵਾਨਾ ਹੋ ਗਈ । 

ਸਵੇਰ ਸਾਰ ਉੱਠ ਕੇ ਇਸ਼ਨਾਨ ਕੀਤਾ । ਹੀਰਾ ਤੇ ਮਿਸਤਰੀ ਨੇ ਦਹੀ ਭੰਨ ਕੇ ਘਰੜ ਬਣਾ ਕੇ ਮਹਾਰਾਜ ਨੂੰ ਛਕਾਇਆ । 

ਹੀਰੇ ਨੇ ਬੇਨਤੀ ਕੀਤੀ , “ ਸੱਚੇ ਪਾਤਸ਼ਾਹ ਕੁੱਝ ਦਿਨ ਇਥੇ ਹੀ ਠਹਿਰੋ । 

” ਆਪ ਜੀ ਨੇ ਆਖਿਆ ਸਾਨੂੰ ਕਰਤਾਰ ਵਲੋਂ ਬਹੁਤ ਡਿਊਟੀਆਂ ਲੱਗੀਆਂ ਹੋਈਆਂ ਹਨ । 

ਸਾਡੇ ਸਿਰ ਸੰਸਾਰ ਦਾ ਉਦਾਰ ਕਰਨਾ , ਸਿੱਧੇ ਰਾਹ ਲਾਉਣਾ , ਭਲੇ ਦੇ ਕੰਮ ਕਰਾਉਣੇ , ਇਹੀ ਕਰਤਾਰ ਵਲੋਂ ਡਿਉਟੀ ਹੈ ।

 ਇਹ ਕੁੱਝ ਆਖ ਕੇ ਆਪ ਜੀ ਪਿੰਡ ਰਹਿਪੇ

 ਬਾਬੇ । ਬੂਲਣਸ਼ਾਹ ਜੀ ਦੀ ਜਗ੍ਹਾ ਤੇ ਜਾ ਬੈਠੇ। 

ਬੋਲੋ ਭਾਈ ਵਾਹਿਗੁਰੂ 

Comments

Popular posts from this blog

ਸਾਖੀ ਮਹਾਰਾਜ ਨਾਭ ਕੰਵਲ ਰਾਜਾ ਸਾਹਿਬ ਦੇ ਜਨਮ ਦੀ ਚੱਲੀ

ਜੀਵਨ ਲੀਲਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ। Jivan Leela Shri Nabh Kanwal Raja Sahib Ji

ਸਾਖੀ ਰਸੂਲਪੁਰ ਭੂਆ ਅੱਤਰੀ ਕੋਲ ਜਾਣ ਦੀ ਚੱਲੀ. Sakhi went to Rasulpur Bhua Atri