ਸਾਖੀ ਰਹਿਪੇ ਤੋਂ ਰੇਤ ਟਿੱਬੇ ਜਾਣ ਦੀ ਚਲੀ
ਬਲੋਵਾਲ ਤੋਂ ਉੱਠ ਕੇ ਮਹਾਰਾਜ ਜੀ ਰਹਿਪੇ ਬੂਲਣਸ਼ਾਹ ਦੀ ਜਗ੍ਹਾ ਵਿਚ ਜਾ ਬੈਠੇ । ਰਹਿਪੇ ਦੇ ਲੋਕ ਕੁੱਝ ਨਹੀਂ ਜਾਣਦੇ ਕਿ ਇਹ ਸਾਧੂ ਛੋਟੀ ਉਮਰ ਦਾ ਕਿਸ ਦੇਸ਼ , ਕਿਸ ਪਿੰਡ ਦਾ ਹੈ । ਸਾਰਾ ਦਿਨ ਲੋਕ ਲੰਘਦੇ-ਵੜਦੇ ਦੇਖਦੇ ਰਹੇ । ਇਸ ਨੂੰ ਛੋਟੀ ਉਮਰੇ ਧਰੂਹ ਵਾਂਗ ਵੈਰਾਗ ਲੱਗਾ ਹੈ । ਸਾਰਾ ਦਿਨ ਉਹ ਸਮਾਧੀ ਲਾ ਕੇ ਬੈਠੇ ਰਹੇ । ਨਾ ਕੁੱਝ ਖਾਧਾ ਤੇ ਨਾ ਕੁੱਝ ਪੀਤਾ ਪਿੰਡ ਵਿਚ ਗੱਲਾਂ ਹੋਣ ਲੱਗੀਆਂ । Gurduwara Shri Nabh Kanwal Raja Sahib Ji Rehpa ਬਾਬੇ ਬੂਲਣਸ਼ਾਹ ਦੀ ਜਗ੍ਹਾ ਵਿਚ ਇਕ ਸਾਧੂ ਬੈਠੇ ਹਨ , ਕਿਸੇ ਨੇ ਬਾਬੇ ਸਰਮੁਖ ਸਿੰਘ ਨੂੰ ਜਾ ਦੱਸਿਆ । ਸਰਮੁਖ ਸਿੰਘ ਪਹਿਲਾਂ ਤੋਂ ਹੀ ਸੰਤ ਸੇਵੀ ਸਨ । ਸਰਮੁਖ ਸਿੰਘ ਦੇ ਪਿਤਾ ਬਿਸ਼ਨ ਸਿੰਘ ਜੀ ਬਹੁਤ ਦਾਨੀ ਭਗਤ ਸਨ । ਆਏ ਗਏ ਸਾਧੂ ਸੰਤ ਦੀ ਸੇਵਾ ਕਰਨੀ ਛੇ ਮਹੀਨੇ ਤੋਂ ਬਾਅਦ ਜਗ ਕਰਨਾ । ਇਸ ਕਰਕੇ ਸਰਮੁਖ ਸਿੰਘ ਜੀ ਨੂੰ ਸਤਿਸੰਗ ਦਾ ਰੰਗ ਚੜ੍ਹਿਆ ਹੋਇਆ ਸੀ । ਸਰਮੁਖ ਸਿੰਘ ਜੀ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ , “ ਕੀ ਛਕੋਗੇ ? ? ਕਹਿੰਦੇ , “ ਸਰਮੁਖ ! ਜੋ ਕੁੱਝ ਤੇਰੀ ਮਰਜੀ ਹੋਵੇ । ਸਾਨੂੰ ਤੇਰੀ ਸਭ ਗੱਲ ਮੰਨਣੀ ਪਵੇਗੀ । ਸਰਮੁਖ ਸਿੰਘ ਮਹਾਰਾਜ ਨੂੰ ਆਪਣੇ ਨਾਲ ਆਪਣੇ ਬਾੜੇ ਵਿਚ ਲੈ ਗਿਆ । ਪ੍ਰਸ਼ਾਦਾ ਛਕਿਆ , ਰਾਤ ਸਰਮੁਖ ਸਿੰਘ ਜੀ ਦੇ ਕੋਲ ਹੀ ਰਹੇ । ਹਰੀ ਸਿੰਘ , ਮੀਹਾਂ ਸਿੰਘ , ਛੱਜੂ ਝੀ...